Wednesday, August 26, 2026

ਖਾਲਸਾ ਕਾਲਜ਼ ਅਦਾਰਿਆਂ ਦੇ ਵਿਦਿਆਰਥੀਆਂ ਦਾ ਫੁੱਲਾਂ ਦੇ ਮੁਕਾਬਲੇ ’ਚ ਸ਼ਾਨਦਾਰ ਸਥਾਨ

27 ਸਕੂਲਾਂ, ਕਾਲਜਾਂ ਦੇ 400 ਤੋਂ ਵਧੇਰੇ ਵਿਦਿਆਰਥੀਆਂ ਨੇ ਕਲਾ ਦਾ ਕੀਤਾ ਪ੍ਰਦਰਸ਼ਨ – ਡਾ. ਕਿਰਨਦੀਪ ਹੁੰਦਲ

ਅੰਮ੍ਰਿਤਸਰ, 16 ਮਾਰਚ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੇ ਖ਼ਾਲਸਾ ਕਾਲਜ ਫ਼ਾਰ ਵੂਮੈਨ ਅਤੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਫੁੱਲਾਂ ਦੇ ਮੁਕਾਬਲੇ ’ਚ ਸ਼ਾਨਦਾਰ ਸਥਾਨ ਹਾਸਲ ਕੀਤਾ ਹੈ।ਵੂਮੈਨ ਕਾਲਜ ਪਿੰ੍ਰਸੀਪਲ ਡਾ. ਸੁਰਿੰਦਰ ਕੌਰ ਅਤੇ ਗਰਲਜ਼ ਸਕੂਲ ਪਿ੍ਰੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਵਿਦਿਆਰਥੀਆਂ ਨੇ ਖ਼ਾਲਸਾ ਕਾਲਜ ਦੇ ਬੌਟਨੀ ਵਿਭਾਗ ਅਤੇ ਬੌਟੈਨੀਕਲ ਅਤੇ ਇਨਵਾਇਰਨਮੈਂਟ ਸਾਇੰਸ ਸੋਸਾਇਟੀ ਵੱਲੋਂ ਕਰਵਾਏ ਗਏ ‘ਅੰਮ੍ਰਿਤਸਰ ਫਲਾਵਰ ਸ਼ੋਅ-ਸਪਰਿੰਗ-2020’ ’ਚ ਹਿੱਸਾ ਲੈਂਦਿਆਂ ਵਧੀਆ ਪ੍ਰਦਰਸ਼ਨ ਕੀਤਾ ਹੈ।
                ਇਸ ਦੌਰਾਨ ਖ਼ਾਲਸਾ ਕਾਲਜ ਦੇ ਬੌਟਨੀ ਵਿਭਾਗ ਮੁੱਖੀ ਡਾ. ਕਿਰਨਦੀਪ ਹੁੰਦਲ ਨੇ ਸੈਮੀਨਾਰ ਥੀਮ ਅਤੇ ਬਸੰਤ ਰੁੱਤ ਦੀ ਮਹੱਤਤਾ ਬਾਰੇ ਦੱਸਿਆ ਕਿ ਫਲਾਵਰ ਸ਼ੋਅ ਮੁਕਾਬਲੇ ਨੂੰ ਮੌਸਮੀ ਫੁੱਲ, ਗੁਲਾਬ ਦੀਆਂ ਕਿਸਮਾਂ, ਦਵਾਈਆਂ ਵਾਲੇ ਪੌਦੇ, ਫੌਲੀਏਜ ਪੌਦੇ, ਸਕੂਲੈਜ਼ਟ ਅਤੇ ਘਰਾਂ ਦੇ ਅੰਦਰ ਲਗਾਉਣ ਵਾਲੇ ਪੌਦੇ ਆਦਿ ਵੱਖ-ਵੱਖ ਭਾਗਾਂ ’ਚ ਵੰਡਿਆ ਗਿਆ ਸੀ।ਜਿਸ ਵਿੱਚ 27 ਸਕੂਲਾਂ, ਕਾਲਜਾਂ ਦੇ 400 ਤੋਂ ਵੱਧ ਵਿਦਿਆਰਥੀਆਂ ਨੇ ਫੁੱਲਾਂ ਵਾਲੇ ਗਮਲਿਆਂ ਨੂੰ ਅਨੋਖੇ ਢੰਗ ਨਾਲ ਸਜਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਪੋਸਟਰ ਮੁਕਾਬਲਿਆਂ ਅਤੇ ਮਾਡਲ ਮੁਕਾਬਲੇ ਹਾਈਡਰੋਪੋਨਿਕਸ, ਏਰੋਪੋਨਿਕਸ ਅਤੇ ਪਲਾਂਟ ਟਿਸ਼ੂ ਕਲਚਰ ’ਚ ਵੀ ਹਿੱਸਾ ਲਿਆ।ਇਸ ਦੌਰਾਨ ਵੂਮੈਨ ਕਾਲਜ ਅਤੇ ਗਰਲਜ਼ ਸਕੂਲ ਦੇ ਵਿਦਿਆਰਥੀਆਂ ਨੂੰ ਡਾ. ਸੁਰਿੰਦਰ ਕੌਰ ਅਤੇ ਪ੍ਰਿੰ: ਨਾਗਪਾਲ ਨੂੰ ਮੁਬਾਰਕਬਾਦ ਦਿੱਤੀ।
                   ਇਸ ਮੌਕੇ ਪ੍ਰਿੰ: ਡਾ. ਸੁਰਿੰਦਰ ਕੌਰ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ’ਚ ਵਿਦਿਆਰਥੀਆਂ ਨੇ ਵੱਖ-ਵੱਖ ਰੰਗਾਂ ਅਤੇ ਅਲੱਗ ਅਲੱਗ ਪ੍ਰਕਾਰ ਦੇ ਫੁੱਲ ਅਤੇ ਹਰਿਆਲੀ ਦਾ ਪ੍ਰਦਰਸ਼ਨ ਕੀਤਾ।ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਪੁਰਸਕਾਰ ਵੀ ਦਿੱਤੇ ਗਏ ਜੋ ਕਿ ਦੋ ਵੱਖ-ਵੱਖ ਸ਼੍ਰੇਣੀਆਂ ‘ਰੈਡ ਰੋਜ਼ ਵੈਰਾਈਟੀਜ਼ ਅਤੇ ਮੈਡੀਸੀਨਲ ਪਲਾਂਟ’ ’ਚ ਪ੍ਰਦਾਨ ਕੀਤੇ ਗਏ।ਪ੍ਰਿੰ: ਸ੍ਰੀਮਤੀ ਨਾਗਪਾਲ ਨੇ ਦੱਸਿਆ ਕਿ ‘ਬਸੰਤ ਬਹਾਰ-2022’ ਅਧੀਨ ਉਕਤ ਪ੍ਰਤੀਯੋਗਤਾ ਦੌਰਾਨ ਸਕੂਲ ਦੀਆਂ ਵਿਦਿਆਰਥਣਾਂ ਨੇ ਰੁੱਤਾਂ ਦੇ ਫੁੱਲ ਹਾਈਡਰੋਪੋਨਿਕਸ ਦਾ ਮਾਡਲ ਅਤੇ ਆਯੁਰਵੈਦਿਕ ਪੌਦਿਆਂ ਦੇ ਚਿੱਤਰ ਮੁਕਾਬਲੇ ’ਚ ਹਿੱਸਾ ਲਿਆ।ਸਕੂਲ ਨੂੰ ਰੁੱਤਾਂ ਦੇ ਫੁੱਲ ਮੁਕਾਬਲੇ ਅਤੇ ਹਾਈਡਰੋਪੋਨਿਕਸ ਦਾ ਮਾਡਲ ਲਈ ਹੌਸਲਾ ਅਫਜ਼ਾਈ ਸਨਮਾਨ ਮਿਲਿਆ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …