Wednesday, August 6, 2025
Breaking News

ਖ਼ਾਲਸਾ ਕਾਲਜ ਵਲੋਂ ਸ਼ਾਇਰ ਦੇਵ ਦਰਦ ਦੀ ਬੇਵਕਤ ਮੌਤ ’ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 16 ਮਾਰਚ (ਖੁਰਮਣੀਆਂ) – ਅੰਮ੍ਰਿਤਸਰ ਸ਼ਹਿਰ ਦੇ ਮਸ਼ਹੂਰ ਸ਼ਾਇਰ ਦੇਵ ਦਰਦ ਦੀ ਬੇਵਕਤੀ ਮੌਤ ’ਤੇ ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਸ਼ਰਧਾਾਂਜਲੀ ਭੇਟ ਕੀਤੀ ਗਈ।ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਸ਼ਾਇਰ ਦੇਵ ਦਰਦ ਅਧਿਆਪਨ ਦੇ ਕਿੱਤੇ ਨਾਲ ਜੁੜੇ ਹੋਏ ਸਨ।ਸਰਕਾਰੀ ਸਕੂਲਾਂ ’ਚ ਸੇਵਾ ਕਰਨ ਉਪਰੰਤ ਪ੍ਰੀ-ਮਚਿਊਚ ਰਿਟਾਇਰਮੈਂਟ ਲੈ ਕੇ ਉਨ੍ਹਾਂ ਨੇ ਇਸਲਾਮਾਬਾਦ ਇਲਾਕੇ ’ਚ ਆਪਣਾ ਸਕੂਲ ਚਲਾਇਆ ਅਤੇ ਇਲਾਕੇ ’ਚ ਵਿਦਿਆ ਦਾ ਚਾਨਣ ਫੈਲਾ ਰਹੇ ਸਨ।ਉਨ੍ਹਾਂ ਨੂੰ ਪੁਰਾਤਨ ਵਸਤਾਂ ਇਕੱਤਰ ਕਰਨ ਦਾ ਸ਼ੌਕ ਇਸ ਹੱਦ ਤੱਕ ਸੀ ਕਿ ਉਨ੍ਹਾਂ ਨੇ ਪੰਜਾਬ ਹੀ ਨਹੀਂ ਭਾਰਤ ਅਤੇ ਪੂਰੇ ਸੰਸਾਰ ’ਚ ਮਹੱਤਵ ਰੱਖਣ ਵਾਲਾ ਪੁਰਾਤਨ ਵਸਤਾਂ ਦਾ ਅਜਾਇਬ ਘਰ ਬਣਾ ਲਿਆ ਸੀ।
               ਵਿਭਾਗ ਦੇ ਮੁੱਖੀ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਸ਼ਾਇਰ ਦੇਵ ਦਰਦ ਜ਼ਿਲੇ ਦੇ ਪ੍ਰਸਿੱਧ ਸ਼ਾਇਰ ਸਨ ਉਨ੍ਹਾਂ ਨੇ ਕਾਲੀਆਂ ਧੁੱਪਾਂ, ਸ਼ਬਦਾਂ ਦੀ ਵਲਗਣ, ਪੁਰਵਸ਼ੀ ਅਤੇ ਮਿਜ਼ਰਾਬ ਕਾਵਿ ਸੰਗ੍ਰਿਹ ਪੰਜਾਬੀ ਮਾਂ-ਬੋਲੀ ਨੂੰ ਦਿੱਤੇ। ਬਦਾਮੀ ਬਾਗ ਉਨ੍ਹਾਂ ਦੀਆਂ ਗਜ਼ਲਾਂ ਦਾ ਸੰਗ੍ਰਹਿ ਪ੍ਰਕਾਸ਼ਨਾ ਅਧੀਨ ਸੀ।
ਡਾ. ਹੀਰਾ ਸਿੰਘ ਨੇ ਕਿਹਾ ਕਿ ਦੇਵ ਦਰਦ ਸਟੇਜ਼ ਦਾ ਧਨੀ ਸ਼ਾਇਰ ਸੀ।ਉਹ ਜਦੋਂ ਸਟੇਜ਼ ਬੋਲਦਾ ਤਾਂ ਸਰੋਤਿਆਂ ਨੂੰ ਕੀਲ ਲੈਂਦਾ ਸੀ।ਵੱਡੀ ਗੱਲ ਇਹ ਸੀ ਕਿ ਉਸ ਨੂੰ ਸ਼ਬਦਾਂ ਦੇ ਪਿਛੋਕੜ ਬਾਰੇ ਬੜੀ ਜਾਣਕਾਰੀ ਸੀ।ਵੱਖ ਵੱਖ ਸਾਹਿਤਕ ਸੰਸਥਾਵਾਂ ਵਿੱ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਹੈ।ਦੇਵ ਦਰਦ ਕਾਰਨ ਆਤਮ ਪਬਲਿਕ ਸਕੂਲ ਵਿਦਿਅਕ ਗਤੀਵਿਧੀਆਂ ਦੇ ਨਾਲ ਨਾਲ ਸਾਹਿਤਕ ਗਤੀਵਿਧੀਆਂ ਦਾ ਵੀ ਕੇਂਦਰ ਰਿਹਾ ਹੈ।
                ਇਸ ਮੌਕੇ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਭੁਪਿੰਦਰ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ ਢਿਲੋਂ, ਡਾ. ਮਿੰਨੀ ਸਲਵਾਨ , ਡਾ. ਹਰਜੀਤ ਕੌਰ, ਡਾ. ਜਸਬੀਰ ਸਿੰਘ, ਡਾ. ਗੁਰਿੰਦਰ ਕੌਰ, ਡਾ. ਪਰਮਿੰਦਰਜੀਤ ਕੌਰ, ਡਾ. ਅਮਨਦੀਪ ਕੌਰ, ਡਾ. ਰਜਨੀਸ਼ ਕੌਰ, ਡਾ. ਚਿਰਜੀਵਨ ਕੌਰ, ਡਾ. ਨਵਜੋਤ ਕੌਰ, ਡਾ. ਸਲਿੰਦਰ ਸਿੰਘ, ਡਾ. ਗੁਰਸ਼ਿੰਦਰ ਕੌਰ, ਪ੍ਰੋ. ਹਰਵਿੰਦਰ ਕੌਰ, ਪ੍ਰੋ. ਬਲਜਿੰਦਰ ਸਿੰਘ, ਪ੍ਰੋ. ਦਿਆ ਸਿੰਘ, ਪ੍ਰੋ. ਗੁਰਸ਼ਰਨ ਸਿੰਘ ਤੇ ਪ੍ਰੋ. ਅੰਮ੍ਰਿਤਪਾਲ ਕੌਰ ਵੀ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …