ਸੰਗਰੂਰ, 18 ਮਾਰਚ (ਜਗਸੀਰ ਲੌਂਗੋਵਾਲ) – ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਲੌਂਗੋਵਾਲ ਇਲਾਕੇ ਦੀਆਂ ਜਨਤਕ ਜਮਹੂਰੀ ਅਤੇ ਇਨਕਲਾਬੀ ਜਥੇਬੰਦੀਆਂ
ਵਲੋਂ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ‘ਤੇ ਕਸਬੇ ਵਿੱਚ ਮੋਮਬੱਤੀ ਮਾਰਚ ਕੱਢਿਆ ਜਾਵੇਗਾ।ਦੇਸ਼ ਭਗਤ ਯਾਦਗਾਰ ਦੇ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ਅਤੇ ਸਕੱਤਰ ਜੁਝਾਰ ਲੌਂਗੋਵਾਲ ਨੇ ਦੱਸਿਆ ਕਿ ਅੱਜ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਵਿਚਾਰਧਾਰਾ ਨੂੰ ਸਮਾਜ ਵਿੱਚ ਸਹੀ ਅਰਥਾਂ ‘ਚ ਲੈ ਕੇ ਜਾਣ ਅਤੇ ਅਵਾਮ ਨੁੂੰ ਇਸ ਦੇ ਰੂ ਬ ਰੂ ਕਰਨ ਦੀ ਲੋੜ ਹੈ।ਸਮਾਜ ਵਿੱਚ ਫੈਲੇ ਅੰਧ ਵਿਸਵਾਸ਼, ਰੂੜੀਵਾਦੀ ਸੋਚ, ਗੈਰਵਿਗਿਆਨਕ ਰਸਮਾਂ ਅਤੇ ਸਾਮਰਾਜੀ ਹੱਲਿਆਂ ਖਿਲਾਫ ਲੋਕਾਂ ਨੂੰ ਲਾਮਬੰਦ ਕਰਕੇ ਹੀ ਮਹਾ ਨਾਇਕ ਦੇ ਸੁਪਨਿਆਂ ਦਾ ਸਮਾਜ ਸਿਰਜਿਆ ਜਾ ਸਕਦਾ ਹੈ।ਇਹ ਮਾਰਚ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਲਾਇਬਰੇਰੀ ਤੋ ਸ਼ਾਮ 5 ਵਜੇ ਚੱਲ ਕੇ ਬਜ਼ਾਰ ਵਿਚੋਂ ਹੁੰਦਾ ਹੋਇਆ ਬੱਸ ਸਟੈਂਡ ‘ਤੇ ਖਤਮ ਹੋਵੇਗਾ।
ਇਸ ਮੌਕੇ ਕਮੇਟੀ ਦੇ ਖਜਾਨਚੀ ਅਨਿਲ ਕੁਮਾਰ, ਸਰਬਜੀਤ ਨਮੋਲ, ਸੁਖਪਾਲ ਸਿੰਘ, ਰਾਮ ਕੁਮਾਰ, ਗੁਰਜੀਤ ਸਿੰਘ, ਬੀਰਬਲ ਸਿੰਘ, ਗੁਰਮੇਲ ਸਿੰਘ ਤੇ ਕੇਵਲ ਸਿੰਘ ਆਦਿ ਮੈਂਬਰ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media