ਸੰਗਰੂਰ, 20 ਮਾਰਚ (ਜਗਸੀਰ ਲੌਂਗੋਵਾਲ) – ਪੰਜਾਬ ਵਿੱਚ ਸਭ ਤੋਂ ਵੱਡੀ ਲੀਡ ਨਾਲ ਜਿੱਤ ਮਿਲਣ ਦੇ ਬਾਵਜ਼ੂਦ ਵੀ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੂੰ
ਕੈਬਨਿਟ ਰੈਂਕ ਨਾ ਮਿਲਣ ਕਾਰ ਅਰੋੜਵੰਸ਼ ਖੱਤਰੀ ਸਭਾ ਅਤੇ ਹਲਕਾ ਵਾਸੀਆਂ ਵਿੱਚ ਭਾਰੀ ਨਿਰਾਸ਼ਾ ਦਾ ਆਲਮ ਹੈ।ਅਰੋੜਵੰਸ਼ ਖੱਤਰੀ ਸਭਾ ਦੇ ਪ੍ਰਧਾਨ ਸੁਰਿੰਦਰਪਾਲ ਪਰੂਥੀ, ਚੇਅਰਮੈਨ ਮਦਨ ਗੋਪਾਲ ਪੋਪਲੀ, ਜਨਰਲ ਸੈਕਟਰੀ ਕ੍ਰਿਸ਼ਨ ਲਾਲ ਬੱਤਰਾ, ਖਜ਼ਾਨਚੀ ਰਮੇਸ਼ ਗੇਰਾ ਤੇ ਪ੍ਰੈਸ ਸਕੱਤਰ ਰਾਜਿੰਦਰ ਕੁਮਾਰ ਸ਼ਾਹ ਨੇ ਕਿਹਾ ਕਿ ਅਮਨ ਅਰੋੜਾ ਨੇ ਆਮ ਆਦਮੀ ਪਾਰਟੀ ਵਿੱਚ ਬਹੁਤ ਲਗਨ ਨਾਲ ਕੰਮ ਕੀਤਾ ਹੈ ਅਤੇ ਉਹ ਬਹੁਤ ਸਮਝਦਾਰ ਅਤੇ ਇਮਾਨਦਾਰ ਇਨਸਾਨ ਹਨ।ਹਲਕੇ ਦੇ ਲੋਕਾਂ ਦੀ ਕੀਤੀ ਸੇਵਾ ਦੇ ਚੱਲਦਿਆਂ ਉਨ੍ਹਾਂ ਨੂੰ ਪੰਜਾਬ ‘ਚ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ।ਉਨ੍ਹਾਂ ਕਿਹਾ ਅਮਨ ਅਰੋੜਾ ਆਪ ਨਾਲ ਹਮੇਸ਼ਾਂ ਚੱਟਾਨ ਵਾਂਗ ਖੜ੍ਹੇ ਹਨ।ਇਸ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਉਨਾਂ ਨੂੰ ਜਲਦ ਤੋਂ ਜਲਦ ਆਪਣੀ ਕੈਬਨਿਟ ਵਿੱਚ ਸ਼ਾਮਲ ਕਰਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media