ਸਮਰਾਲਾ, 24 ਮਾਰਚ (ਇੰਦਰਜੀਤ ਸਿੰਘ ਕੰਗ) – ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕਾ)
ਵਿਖੇ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।ਸਭ ਤੋਂ ਪਹਿਲਾਂ ਭਾਰਤੀ ਸਾਹਿਤ ਅਕਾਦਮੀ ਵਲੋਂ ਦਿੱਲੀ ਵਿਖੇ ਕੀਤੇ ਗਏ ‘ਫੈਸਟੀਵਲ ਆਫ਼ ਲਿਟਰੇਚਰ’ ਵਿੱਚ ‘ਬਾਜ਼ੀ’ ਕਹਾਣੀ ਪੜ੍ਹਨ ‘ਤੇ ਕਹਾਣੀਕਾਰ ਸੁਖਜੀਤ ਨੂੰ ਵਧਾਈ ਦਿੱਤੀ ਗਈ।
ਇਸ ਉਪਰੰਤ ਸਭਾ ਦੇ ਜਨਰਲ ਸਕੱਤਰ ਮੇਘ ਸਿੰਘ ਜਵੰਦਾ ਦੇ ਸਹੁਰਾ ਨਿਰਭੈ ਸਿੰਘ, ਸ਼੍ਰੋਮਣੀ ਬਾਲ ਸਾਹਿਤਕਾਰ ਪੁਰਸਕਾਰ ਵਿਜੇਤਾ ਕਲਮਜੀਤ ਨੀਲੋਂ ਦੇ ਮਾਤਾ ਨਛੱਤਰ ਕੌਰ, ਸਭਾ ਦੇ ਮੈਂਬਰ ਅਵਤਾਰ ਸਿੰਘ ਉਟਾਲਾਂ ਦੇ ਭਤੀਜੇ ਕੁਲਵਿੰਦਰ ਸਿੰਘ ਰਾਜ ਤੇ ਉਹਨਾਂ ਦੀ ਭਰਜਾਈ ਬੀਬੀ ਰਾਜਵੰਤ ਕੌਰ ਅਤੇ ਪ੍ਰਸਿੱਧ ਸ਼ਾਇਰ ਦੇਵ ਦਰਦ ਦੇ ਅਕਾਲ ਚਲਾਣੇ ਤੇ ਸੋਗ ਪ੍ਰਗਟ ਕੀਤਾ ਗਿਆ।ਰਚਨਾਵਾਂ ਦੇ ਦੌਰ ਵਿੱਚ ਬਲਵਿੰਦਰ ਸਿੰਘ ਢਿੱਲੋਂ ਨੇ ਕਵਿਤਾ ‘ਉਹ ਗੱਲਾਂ ਨਾ ਰਹੀਆ, ਉਹ ਬਾਤਾਂ ਨਾ ਰਹੀਆਂ’, ਅਵਤਾਰ ਸਿੰਘ ਉਟਾਲਾਂ ਨੇ ਕਵਿਤਾ ‘ਦਾਤਣ’, ਅਨਿਲ ਫਤਿਹਗੜ੍ਹ ਜੱਟਾਂ ਨੇ ‘ਸੁੱਖ ਮੰਗਦੀ ਹਮੇਸ਼ਾਂ ਇਹ ਪਿਆਰ ਦੀ ਗ਼ਜ਼ਲ’, ਕਹਾਣੀਕਾਰ ਹਰਜੀਤ ਗਰੇਵਾਲ ਨੇ ‘ਸਵੈ ਬਿਰਤਾਂਤ’ ਸੁਣਾ ਕੇ ਵਾਹ ਵਾਹ ਖੱਟੀ, ਕਹਾਣੀਕਾਰ ਸੁਖਜੀਤ ਨੇ ਕਹਾਣੀ ‘ਬਾਜ਼ੀ’ ਸੁਣਾਈ, ਜਿਸ ‘ਤੇ ਨਿੱਠ ਕੇ ਚਰਚਾ ਕੀਤੀ ਗਈ।ਇਸ ਕਹਾਣੀ ‘ਤੇ ਕਹਾਣੀਕਾਰ ਬਲਵਿੰਦਰ ਗਰੇਵਾਲ ਨੇ ਟਿੱਪਣੀਆਂ ਕਰਦਿਆਂ ਕਿਹਾ ਕਿ ਬਾਜ਼ੀ ਕਹਾਣੀ ਪੰਜਾਬ ਦੇ ਇਤਿਹਾਸ, ਸੱਭਿਆਚਾਰ, ਜਿੱਤ ਅਤੇ ਸੰਘਰਸ਼ ਦੇ ਪਾਤਰ ਮੱਲ ਸਿੰਘ ਦੇ ਅਵਚੇਤਨ ਰਾਹੀਂ ਪੇਸ਼ ਕੀਤੀ ਗਈ।ਕਹਾਣੀਕਾਰ ਮੁਖਤਿਆਰ ਸਿੰਘ, ਕਹਾਣੀਕਾਰ ਹਰਜੀਤ ਗਰੇਵਾਲ, ਕਹਾਣੀਕਾਰ ਤੇਲੂ ਰਾਮ ਕੁਹਾੜਾ ਅਤੇ ਨਾਟਕਕਾਰ ਜਗਦੀਸ਼ ਖੰਨਾ ਨੇ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਗੀਤਕਾਰ ਸੁਰਜੀਤ ਸੁਮਨ ਨੇ ਗੀਤ ‘ਕੋਈ ਐਸਾ ਗੀਤ ਸੁਣਾ ਸੱਜਣਾ, ਕੋਈ ਆਵੇ ਸੁੱਖ ਦਾ ਸਾਹ ਸੱਜਣਾ’, ਦੀਪ ਦਿਲਬਰ ਨੇ ਗੀਤ ‘ਜਿਸ ਦਿਨ ਹਰਿਆ, ਮੈਂ ਫੁੱਲਾਂ ਕੋਲੋਂ ਹਰਨਾ’, ਜੱਸੀ ਢਿੱਲਵਾਂ ਨੇ ਗੀਤ ਤਰਨੰਮ ’ਚ ਪੇਸ਼ ਕੀਤਾ।ਬਲਵੰਤ ਮਾਂਗਟ ਨੇ ਖੋਜ ਭਰਪੂਰ ਲੇਖ ‘ਬਦਨਾਮ ਦਾਰਸ਼ਨਿਕ’ ਸੁਣਾਇਆ, ਕਹਾਣੀਕਾਰ ਤੇਲੂ ਰਾਮ ਕੁਹਾੜਾ ਨੇ ਕਵਿਤਾ ‘ਚਿੰਤਨ ਬੁੱਤ ਕਰੇ’, ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਜਸਵੀਰ ਝੱਜ ਨੇ ਕਵਿਤਾ ‘ਇਕ ਦਿਨ ਦੇ ਭਗਤ ਸਿੰਘ’, ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਕਵਿਤਾ ‘ਹੁਮਾ’ ਸੁਣਾ ਕੇ ਵਾਹ ਵਾਹ ਖੱਟੀ। ਇਹਨਾਂ ਸਾਰੀਆਂ ਰਚਨਾਵਾਂ ‘ਤੇ ਕਹਾਣੀਕਾਰ ਸੁਖਜੀਤ, ਕਹਾਣੀਕਾਰ ਬਲਵਿੰਦਰ ਗਰੇਵਾਲ, ਕਹਾਣੀਕਾਰ ਤੇਲੂ ਰਾਮ ਕੁਹਾੜਾ, ਕਹਾਣੀਕਾਰ ਮਨਦੀਪ ਸਿੰਘ ਡਡਿਆਣਾ, ਕਹਾਣੀਕਾਰ ਹਰਜੀਤ ਗਰੇਵਾਲ, ਕਹਾਣੀਕਾਰ ਸੰਦੀਪ ਸਮਰਾਲਾ, ਕਹਾਣੀਕਾਰ ਅਮਨਦੀਪ ਕੌਸ਼ਲ, ਕਹਾਣੀਕਾਰ ਰਵਿੰਦਰ ਰੁਪਾਲ ਕੌਲਗੜ੍ਹ, ਨਾਟਕਕਾਰ ਜਗਦੀਸ਼ ਖੰਨਾ, ਸਿਮਰਜੀਤ ਸਿੰਘ, ਗੁਰਭਗਤ ਸਿੰਘ, ਹਿੰਦੀ ਸ਼ਾਇਰ ਸੁਰਜੀਤ ਸਿੰਘ ਵਿਸ਼ਦ, ਪੁਖਰਾਜ ਸਿੰਘ ਘੁਲਾਲ ਖਜਾਨਚੀ, ਮੇਘ ਸਿੰਘ ਜਵੰਦਾ, ਗੁਰਦੀਪ ਮਹੌਣ, ਚਾਹਤਮਨ ਸਿੰਘ ਨੇ ਵੀ ਵਿਚਾਰ ਚਰਚਾ ’ਚ ਭਾਗ ਲਿਆ। ਸਭਾ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਮੇਘ ਸਿੰਘ ਜਵੰਦਾ ਵੱਲੋਂ ਬਾਖੂਬੀ ਨਿਭਾਈ ਗਈ।
ਅਖ਼ੀਰ ‘ਚ ਸਿੰਘ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਗਿਆ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਅੰਮ੍ਰਿਤਸਰ `ਚ ਇੱਕ ਹੋਰ ਲੈਬ ਅਤੇ ਡਾਇਗਨੋਸਟਿਕ ਸੈਂਟਰ ਸਥਾਪਿਤ
ਅੰਮ੍ਰਿਤਸਰ, 10 ਮਾਰਚ (ਜਗਦੀਪ ਸਿੰਘ) – ਦੁਬਈ ਦੇ ਉਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media