ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਜਿਲ੍ਹਾ ਰੋਜ਼ਗਾਰ ਅਤੇ
ਕਾਰੋਬਾਰ ਬਿਊਰੋ ਅੰਮ੍ਰਿਤਸਰ ਵਲੋਂ ਸਕਿੱਲਜ਼ ਆਫ ਮਲਟੀਮੀਡੀਆ ਵਿਸ਼ੇ ‘ਤੇ ਸੈਮੀਨਾਰ ਆਯੋਜਿਤ ਕੀਤਾ ਗਿਆ।ਜਿਸ ਵਿੱਚ ਰਾਹੁਲ ਅੱਬਾ (ਅਸਿਸਟੈਂਟ ਪ੍ਰੋਫੈਸਰ ਸਕੂਲ ਆਫ਼ ਡਿਜ਼ਾਇਨ ਐਂਡ ਮਲਟੀਮੀਡੀਆ ਐਲ.ਪੀ.ਯੂ) ਨੇ ਭਾਗ ਲਿਆ।ਉਨ੍ਹਾਂ ਵਲੋਂ ਵਿਦਿਆਰਥੀਆਂ ਨੂੰ ਮਲਟੀਮੀਡੀਆ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਖੇਤਰ ਵਿੱਚ ਕੈਰੀਅਰ ਦੀਆਂ ਸੰਭਾਵਨਾਵਾਂ ਬਾਰੇ ਜਾਣੂ ਕਰਾਇਆ ਗਿਆ।ਸੈਮੀਨਾਰ ਵਿੱਚ ਰਿਆਨ ਪਬਲਿਕ ਸਕੂਲ ਅਤੇ ਜਗਤ ਜਯੋਤੀ ਸੀਨੀਅਰ ਸੰਕੈਡਰੀ ਸਕੂਲ ਦੇ ਲਗਭਗ 63 ਵਿਦਿਆਰਥੀਆਂ ਨੇ ਭਾਗ ਲਿਆ।ਇਸ ਤੋਂ ਇਲਾਵਾ ਰੋਜ਼ਗਾਰ ਬਿਊਰੋ ਵਲੋਂ ਸਕਿਊਰਟੀ ਗਾਰਡ ਦੀ ਭਰਤੀ ਲਈ ਰੋਜ਼ਗਾਰ ਕੈਂਪ ਲਗਾਇਆ ਗਿਆ।ਰੈਕਸ਼ਾ ਸਕਿਊਰਟੀ ਵਲੋਂ ਉਮੀਦਵਾਰਾਂ ਦੀ ਸਕਿਊਰਟੀ ਗਾਰਡ ਦੀ ਅਸਾਮੀ ਲਈ ਇੰਟਰਵਿਊ ਕਰਕੇ ਚੋਣ ਕੀਤੀ ਗਈ।ਕੈਂਪ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਲਗਭਗ 40 ਉਮੀਦਵਾਰਾਂ ਨੇ ਭਾਗ ਲਿਆ ਅਤੇ 30 ਉਮੀਦਵਾਰਾਂ ਨੂੰ ਕੰਪਨੀ ਵਲੋਂ ਸ਼ਾਰਟ ਲਿਸਟ ਕੀਤਾ ਗਿਆ।ਸੂਚਨਾ ਅਨੁਸਾਰ ਰੋਜ਼ਗਾਰ ਬਿਊਰੋ ਵਲੋਂ ਇਸ ਤਰ੍ਹਾਂ ਦੇ ਸੈਮੀਨਾਰ ਅਤੇ ਪਲੇਸਮੈਂਟ ਕੈਂਪ ਹਰ ਹਫ਼ਤੇ ਲਗਾਏ ਜਾਣਗੇ ਤਾਂ ਜੋ ਜ਼ਿਲ੍ਹੇ ਦੇ ਵੱਧ ਤੋਂ ਵੱਧ ਨਜਵਾਨਾਂ ਨੂੰ ਕੈਰੀਅਰ ਸੰਭਾਵਨਾਵਾਂ ਬਾਰੇ ਜਾਣੂ ਕਰਵਾਇਆ ਜਾ ਸਕੇ ਅਤੇ ਪਲੇਸਮੈਂਟ ਕੈਂਪਾਂ ਰਾਹੀ ਵੱਧ ਤੋਂ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ।
Check Also
ਵੋਟਰ ਆਪਣੀ ਪਛਾਣ ਲਈ ਈਪਿਕ ਕਾਰਡ ਤੋਂ ਇਲਾਵਾ ਹੋਰ 15 ਦਸਤਾਵੇਜ਼ਾਂ ਦੀ ਵੀ ਕਰ ਸਕਣਗੇ ਵਰਤੋਂ – ਜਿਲ੍ਹਾ ਚੋਣ ਅਫਸਰ
ਅਮ੍ਰਿਤਸਰ, 25 ਮਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਅਫ਼ਸਰ ਦਲਵਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ …
Punjab Post Daily Online Newspaper & Print Media