Thursday, March 5, 2026

ਸਮੂਹ ਅਧਿਆਪਕ ਜਥੇਬੰਦੀਆਂ ਨੇ ‘ਆਪ’ ਵਿਧਾਇਕ ਦਿਆਲਪੁਰਾ ਨੂੰ ਸੌਂਪਿਆ ਮੰਗ ਪੱਤਰ

ਸਮਰਾਲਾ, 26 ਮਾਰਚ (ਇੰਦਰਜੀਤ ਸਿੰਘ ਕੰਗ) – ਸਮਰਾਲਾ ਇਲਾਕੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਨੇ ਅਧਿਆਪਕ ਆਗੂ ਹਰਮਨਦੀਪ ਸਿੰਘ ਮੰਡ ਅਤੇ ਨਰਿੰਦਰ ਸਿੰਘ ਭੜੀ ਦੀ ਅਗਵਾਈ ਹੇਠ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਅਧਿਆਪਕਾਂ ਦੀਆਂ ਜਰੂਰੀ ਮੰਗਾਂ ਅਤੇ ਮਸਲਿਆਂ ਸਬੰਧੀ ਇੱਕ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨ, ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਅਧਿਆਪਕਾਂ ਨੂੰ ਸਿਰਫ ਪੜ੍ਹਾਉਣ ਅਤੇ ਵਿਦਿਅਕ ਕੰਮ ਲੈਣ, ਅਧਿਆਪਕਾਂ ਨੂੰ ਲੰਬੀਆਂ ਚੋਣ ਡਿਊਟੀਆਂ, ਸਰਵੈ, ਗ਼ੈਰ ਵਿੱਦਿਅਕ ਕੰਮਾਂ ‘ਤੇ ਨਾ ਲਾਉਣ, ਸਕੂਲਾਂ ‘ਚ ਸਭ ਤਰ੍ਹਾਂ ਦੀਆਂ ਖ਼ਾਲੀ ਆਸਾਮੀਆਂ ਭਰਨ, ਸਕੂਲਾਂ ਅੰਦਰ ਪ੍ਰਾਈਵੇਟ ਕੰਪਨੀਆਂ, ਸੰਸਥਾਵਾਂ ਜਿਵੇਂ ਖਾਨ ਅਕੈਡਮੀ ਆਦਿ ਦੇ ਆਨਲਾਈਨ ਕੰਮ ਬੰਦ ਕਰਨ, ਅਧਿਆਪਕਾਂ ਨੂੰ ਦਫ਼ਤਰੀ ਕੰਮਾਂ ਨਾਲੋਂ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਉਣ ਲਈ ਵਾਪਸ ਸਕੂਲਾਂ ‘ਚ ਭੇਜਣ, ਸਕੂਲਾਂ ਨੂੰ ਪ੍ਰਾਪਤ ਗ੍ਰਾਂਟਾਂ ਖਰਚਣ ਲਈ ਨਵੀਂ ਗੁੰਝਲਦਾਰ ਵਿਧੀ ਨੂੰ ਹਟਾਉਣ, ਸਿੱਖਿਆ ਵਿਭਾਗ ਵਿੱਚ ਸਿੱਧੇ ਭਰਤੀ ਹੋਏ ਐਚ.ਟੀ, ਸੀ.ਐਚ.ਟੀ ਦਾ ਪ੍ਰੋਬੇਸ਼ਨਲ ਪੀਰੀਅਡ ਘਟਾਉਣ, ਤਨਖਾਹਾਂ ਬਣਾਉਣ, ਗ੍ਰਾਂਟਾਂ ਖਰਚਣ ਦੇ ਕੰਮ ਲਈ ਹਰੇਕ ਸਕੂਲ ਵਿੱਚ ਕਲਰਕ, ਡਾਟਾ ਉਪਰੇਟਰ ਨਿਯੁੱਕਤ ਕਰਨ, ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ, ਬਕਾਇਆ ਰਾਸ਼ੀ ਜਾਰੀ ਕਰਨ, ਸਰਕਾਰੀ ਵਿਭਾਗ ਲਈ ਹਰੇਕ ਵੈਬਸਾਈਟ ਸਰਕਾਰੀ ਕਰਮਚਾਰੀਆਂ ਰਾਹੀਂ ਬਣਾਉਣ, ਪ੍ਰਾਈਵੇਟ ਕੰਪਨੀਆਂ ਦੀਆਂ ਵੈਬਸਾਈਟਾਂ ਨਾ ਵਰਤਣ, ਹਰ ਸ਼ਨੀਵਾਰ ਨੂੰ ਵਰਕਿੰਗ ਡੇਅ ਐਲਾਨਣ, ਹਰੇਕ ਦਫ਼ਤਰੀ ਕੰਮਕਾਜ ਦਾ ਸਮਾਂ 9:00 ਵਜੇ ਤੋਂ 4:00 ਵਜੇ ਤੱਕ ਕਰਨ, ਸਕੂਲਾਂ ਦਾ ਸਮਾਂ ਗਰਮੀਆਂ ਵਿੱਚ 8:00 ਵਜੇ ਤੋਂ 2:00 ਵਜੇ ਤੱਕ ਅਤੇ ਸਰਦੀਆਂ ਵਿੱਚ 9:00 ਵਜੇ ਤੋਂ 2:30 ਵਜੇ ਤੱਕ ਕਰਨ, ਹਰੇਕ ਵਿਭਾਗ ਦੀ ਤਬਾਦਲਾ ਨੀਤੀ ਨਿਯਮਾਂ ਅਨੁਸਾਰ ਪਾਰਦਰਸ਼ੀ, ਗੈਰ ਸਿਫਾਰਸ਼ੀ ਅਤੇ ਆਸਾਨ ਬਣਾਉੁਣ ਬਾਰੇ ਸਨ।ਹਲਕਾ ਵਿਧਾਇਕ ਨੇ ਵਿਸ਼ਵਾਸ਼ ਦਿਵਾਇਆ ਕਿ ਜਿਸ ਤਰ੍ਹਾਂ ਪੂਰੇ ਪੰਜਾਬ ਦੇ ਲੋਕਾਂ ਨੇ ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਹੈ, ਹੁਣ ਹਰੇਕ ਵਰਗ ਨਾਲ ਇਨਸਾਫ ਹਵੇਗਾ।ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਉਹ ਇਹ ਮੰਗ ਪੱਤਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਪਹੁੰਚਾ ਕੇ ਇਨ੍ਹਾਂ ਨੂੰ ਪੂਰੀਆਂ ਕਰਵਾਉਣ ਦਾ ਯਤਨ ਕਰਨਗੇ।
                     ਇਸ ਮੌਕੇ ਹਰਮੇਲ ਸਿੰਘ ਬਰਮਾ, ਸਤਨਾਮ ਸਿੰਘ, ਸੰਜੀਵ ਕੁਮਾਰ, ਇੰਦਰਜੀਤ ਸਿੰਘ, ਅਵਤਾਰ ਸਿੰਘ, ਕਸ਼ਮੀਰਾ ਸਿੰਘ, ਜਸਵਿੰਦਰ ਸਿੰਘ, ਗੁਰਸ਼ਰਨ ਸਿੰਘ, ਸੁਖਵੀਰ ਸਿੰਘ ਬਾਠ, ਗੁਰਜਿੰਦਰ ਸਿੰਘ, ਸੁਖਦੇਵਜੀਤ ਸਿੰਘ, ਗੁਰਦੀਪ ਸਿੰਘ, ਪਰਮਜੀਤ ਸਿੰਘ, ਸੁਖਰਾਜ ਸਿੰਘ, ਤੇਜਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ, ਰੇਸ਼ਮ ਸਿੰਘ, ਅਸ਼ਵਨੀ ਕੁਮਾਰ, ਕਮਲ ਕ੍ਰਿਸ਼ਨ, ਹਰਪਾਲ ਸਿੰਘ, ਸੁਖਵਿੰਦਰ ਸਿੰਘ, ਰਾਜਿੰਦਰ ਕੌਰ ਕੰਗ, ਹਰਜੀਤ ਕੌਰ, ਰੁਪਿੰਦਰਜੀਤ ਕੌਰ, ਹਰਿੰਦਰ ਕੌਰ, ਮਨਪ੍ਰੀਤ ਕੌਰ ਤੇ ਹਰਦੀਪ ਕੌਰ ਆਦਿ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …