Thursday, March 26, 2026

ਡੀ.ਏ.ਵੀ ਪਬਲਿਕ ਸਕੂਲ ਵਿਖੇ ਆਰੀਆ ਸਮਾਜ ਸਥਾਪਨਾ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 2 ਅਪ੍ਰੈਲ (ਜਗਦੀਪ ਸਿੰਘ) – ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਖੇ ਰਵਾਇਤੀ ਉਤਸ਼ਾਹ ਤੇ ਸ਼ਰਧਾ ਨਾਲ ਆਰੀਆ ਸਮਾਜ ਸਥਾਪਨਾ ਦਿਵਸ ਰਵਾਇਤੀ ਪ੍ਰੰਪਰਾ ਅਨੁਸਾਰ ਮਨਾਇਆ ਗਿਆ।ਇਥੇ ਇਹ ਦੱਸਣਾ ਬਣਦਾ ਹੈ ਕਿ 1875 ਈ: ਨੁੰ ਸਵਾਮੀ ਦਇਆਨੰਦ ਸਰਸਵਤੀ ਜੀ ਨੇ ਵੈਦਿਕ ਕਦਰਾਂਸ਼ਕੀਮਤਾਂ ਨੂੰ ਮੁੱਖ ਰੱਖਦਿਆਂ ਆਰੀਆ ਸਮਾਜ ਦੀ ਸਥਾਪਨਾ ਕੀਤੀ ਸੀ।ਇਸ ਸਮੇਂ ਸਕੂਲ ਦੇ ਵਿਹੜੇ ਵਿੱਚ ਹਵਨ ਦਾ ਆਯੋਜਨ ਕੀਤਾ ਗਿਆ ਅਤੇ ਪਵਿੱਤਰ ਮੰਤਰਾਂ ਦਾ ਉਚਾਰਨ ਕੀਤਾ ਗਿਆ। ਵਿਸ਼ੇਸ਼ ਪ੍ਰਾਰਥਨਾ ਸਭਾ ਵਿੱਚ ਵਿਦਿਆਰਥੀਆਂ ਨੇ ਸਵਾਮੀ ਦਇਆਨੰਦ ਸਰਸਵਤੀ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।ਆਰੀਆ ਸਮਾਜ ਦੇ ਨਿਯਮਾਂ ਦੀ ਵਿਆਖਿਆ ਕੀਤੀ ਗਈ, ਜੋ ਮਨੁੱਖਾਂ ਦੀ ਭਲਾਈ ਲਈ ਅਹਿਮ ਭੂਮਿਕਾ ਨਿਭਾਅ ਰਹੇ ਹਨ ।
                        ਪੰਜਾਬ ਜ਼ੋਨ-ਏ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਆਪੋ-ਆਪਣੇ ਸੁਨੇਹਿਆਂ ਵਿੱਚ ਜਿੱਥੇ ਇਸ ਪਵਿੱਤਰ ਦਿਨ `ਤੇ ਸਭ ਨੂੰ ਆਪਣੀਆਂ ਸ਼ੁੱਭ-ਇੱਛਾਵਾਂ ਭੇਂਟ ਕੀਤੀਆਂ, ਉਥੇ ਸਵਾਮੀ ਦਇਆਨੰਦ ਸਰਸਵਤੀ ਜੀ ਵਰਗੇ ਯੁੱਗ ਪੁਰਸ਼ ਵੱਲੋਂ ਦਿਖਾਏ ਰਸਤੇ `ਤੇ ਚੱਲਣ ਦੀ ਪ੍ਰੇਰਣਾ ਵੀ ਦਿੱਤੀ ।
                      ਸਕੂਲ ਦੇ ਕਾਰਜਕਾਰੀ ਅਧਿਆਪਕ ਇੰਚਾਰਜ ਬਲਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸਵਾਮੀ ਦਇਆਨੰਦ ਸਰਸਵਤੀ ਜੀ ਵੱਲੋਂ ਦਿਖਾਏ ਰਸਤੇ `ਤੇ ਚੱਲਣ ਦਾ ਪ੍ਰਣ ਲੈਣ ਲਈ ਕਿਹਾ ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …