ਸੰਗਰੂਰ, 3 ਅਪ੍ਰੈਲ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਅਤੇ ਤਕਨਾਲੋਜੀ (ਡੀਮਡ ਯੂਨੀਵਰਸਿਟੀ) ਵਿਖੇ ਹਰ ਸਾਲ
ਆਯੋਜਿਤ ਹੋਣ ਵਾਲਾ ਟੈਕਫੈਸਟ ਇਸ ਵਾਰ 29 ਅਤੇ 30 ਅਪ੍ਰੈਲ ਨੂੰ ਹੋਵੇਗਾ।ਸੰਸਥਾ ਦੇ ਡਾਇਰੈਕਟਰ ਡਾ. ਸੈਂਲੇਦਰ ਜੈਨ ਦੀ ਯੋਗ ਅਗਵਾਈ ਅਤੇ ਡਾ. ਰਾਜੇਸ਼ ਕੁਮਾਰ ਡੀਨ, ਡਾ. ਦਲੀਪ ਕੁਮਾਰ ਚੇਅਰਮੈਨ, ਡਾ. ਮਨਮੋਹਨ ਸਿੰਘ ਸਹਾਇਕ ਚੇਅਰਮੈਨ ਤੇ ਡਾ. ਅਸ਼ਵਨੀ ਕੁਮਾਰ ਸਹਾਇਕ ਚੇਅਰਮੈਨ ਦੀ ਦੇਖ-ਰੇਖ ਵਿੱਚ ਹੋਣ ਵਾਲਾ ਇਹ ਤਕਨਾਲੋਜੀ ਮੇਲਾ ਖੇਤੀ ਤਕਨਾਲੋਜੀ ਤੇ ਕੇਂਦਰਿਤ ਹੋਵੇਗਾ।ਇਸ ਸਬੰਧੀ ਸਲਾਈਟ ਦੀ ਮੀਡੀਆ ਕਮੇਟੀ ਦੇ ਇੰਚਾਰਜ਼ ਡਾ. ਅਜੈ ਪਾਲ ਸਿੰਘ ਅਤੇ ਇੰਜ: ਜੁਝਾਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਇਸ ਮੇਲੇ ਦੌਰਾਨ ਖੇਤੀ ਦੀਆਂ ਵੱਖ-ਵੱਖ ਤਕਨੀਕਾਂ ਤੋਂ ਇਲਾਵਾ ਪਾਣੀ, ਮਿੱਟੀ ਦੀ ਸੰਭਾਲ ਤੇ ਸਬੰਧਿਤ ਮਾਹਿਰਾਂ ਵਲੋ ਵਿਦਿਆਰਥੀਆਂ ਅਤੇ ਖੋਜ਼ਾਰਥੀਆਂ ਨੂੰ ਜਾਣੂ ਕਰਵਾਉਣ ਦੇ ਨਾਲ ਚੱਲ ਰਹੇ ਖੋਜ਼ ਕਾਰਜ਼ਾਂ ਤੇ ਵੀ ਚਾਨਣਾ ਪਾਇਆ ਜਾਵੇਗਾ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media