Wednesday, August 26, 2026

ਦੀ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦਾ ਚੋਣ ਇਜਲਾਸ ਆਯੋਜਿਤ

ਸੰਗਰੂਰ, 4 ਅਪ੍ਰੈਲ (ਜਗਸੀਰ ਲੌਂਗੋਵਾਲ) – ਦੀ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੁਨਾਮ ਦਾ ਚੋਣ ਇਜਲਾਸ ਚੋਣ ਕਮੇਟੀ ਦੇ ਮੈਂਬਰਾਂ ਸ਼੍ਰੀਰਾਮ ਗਰਗ, ਅੰਗਰੇਜ਼ ਸਿੰਘ ਚੀਮਾਂ, ਕੇਹਰ ਸਿੰਘ ਜੋਸ਼ਨ, ਪਵਨ ਕੁਮਾਰ, ਬ੍ਰਿਜ਼ ਲਾਲ ਧੀਮਾਨ ਦੀ ਨਿਗਰਾਨੀ ਹੇਠ ਪੈਨਸ਼਼ਨਰ ਭਵਨ ਤਹਿਸੀਲ ਕੰਪਲੈਕਸ ਸੁਨਾਮ ਵਿਖੇ ਹੋਇਆ।ਇਜਲਾਸ ਵਿੱਚ ਪਿਛਲੇ ਦੋ ਸਾਲਾਂ ਦੇ ਕੰਮਾਂ ਦੀ ਰਿਪੋਰਟ ਜੀਤ ਸਿੰਘ ਬੰਗਾ ਜਨਰਲ ਸਕੱਤਰ ਨੇ ਪੇਸ਼ ਕੀਤੀ।ਜਨਰਲ ਸਕੱਤਰ ਨੇ ਆਪਣੀ ਰਿਪੋਰਟ ਵਿੱਚ ਦੇਸ਼ ਵਿੱਚ ਬੀਤੇ ਸਮੇਂ ਦੀਆਂ ਘਟਨਾਵਾਂ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ, ਇਤਿਹਾਸਕ ਕਿਸਾਨ ਸੰਘਰਸ, ਨਿੱਤ ਵਧਦੀ ਮਹਿੰਗਾਈ, ਅਸਿਹਣਸ਼ੀਲਤਾ, ਪ੍ਰਧਾਨ ਮੰਤਰੀ ਦੀ ਮਨ ਕੀ ਬਾਤ, ਰਾਜਨੀਤੀਕ ਗੁੰਡਿਆਂ ਦੀਆਂ ਭੀੜਾਂ ਵਲੋਂ ਮਿਥ ਕੇ ਘੱਟ ਗਿਣਤੀਆਂ ‘ਤੇ ਕੀਤੇ ਗਏ ਹਮਲੇ ਆਦਿ ਦਾ ਜ਼ਿਕਰ ਕਰਦਿਆਂ, ਪੰਜਾਬ ਸਰਕਾਰ ਵਲੋਂ ਮੰਗਾਂ ਨਾ ਮੰਨੇ ਜਾਣ ਬਾਰੇ, ਜਥੇਬੰਦਕ ਹਾਲਤ ਦਾ ਜ਼ਿਕਰ ਕਰਨ ਦੇ ਨਾਲ-ਨਾਲ ਮੰਗਾਂ ਸਬੰਧੀ ਕੀਤੇ ਸੰਘਰਸ਼ਾਂ ਦਾ ਜ਼ਿਕਰ ਕੀਤਾ।ਪਵਨ ਕੁਮਾਰ ਜ਼ਿੰਦਲ ਵਲੋਂ ਵਿਤੀ ਰਿਪੋਰਟ ਪੇਸ਼ ਕੀਤੀ ਗਈ।ਜਿਸ ਉਪਰੰਤ ਰਿਪੋਰਟਾਂ ‘ਤੇ ਬਹਿਸ ਵਿੱਚ ਸ੍ਰੀ ਰਾਮ ਗਰਗ, ਸਤਿਨਾਮ ਸਿੰਘ ਸ਼ੇਰੋਂ, ਬਲਦੇਵ ਸਿੰਘ ਜੋਸ਼ੀ, ਰਾਮ ਸਰੂਪ ਢੈਪਈ, ਪਵਨ ਕੁਮਾਰ ਸ਼ਰਮਾ, ਬਲਵਿੰਦਰ ਸਿੰਘ ਜਿਲੇਦਾਰ, ਦਰਸ਼ਨ ਸਿੰਘ ਮੱਟੂ ਨੇ ਬਹਿਸ ਵਿੱਚ ਹਿੱਸਾ ਲਿਆ ਅਤੇ ਰਿਪੋਰਟ ਦੀ ਸਰਾਹਨਾ ਕੀਤੀ।ਸਾਰੇ ਇਜ਼ਲਾਸ ਨੇ ਕੰਮਾਂ ‘ਤੇ ਤਸੱਲੀ ਪ੍ਰਗਟਾਈ ਅਤੇ ਰਿਪੋਰਟ ਸਰਬਸੰਮਤੀ ਨਾਲ ਪਾਸ ਕਰ ਦਿੱਤੀ।
              ਜਸਵੰਤ ਅਸਮਾਨੀ ਅਤੇ ਮਿਲਖਾ ਸਿੰਘ ਸਨੇਹੀ ਨੇ ਹਾਜ਼ਰੀਨ ਦਾ ਆਪਣੀਆਂ ਕਵਿਤਾਵਾਂ ਰਾਹੀਂ ਮਨੋਰੰਜ਼ਨ ਕੀਤਾ।ਭੁਪਿੰਦਰ ਸਿੰਘ ਛਾਜਲੀ ਪ੍ਰਧਾਨ ਨੇ ਅਪਣੀ ਕਾਰਜਕਾਰਣੀ ਦਾ ਚੋਣ ਕਮੇਟੀ ਨੂੰ ਅਸਤੀਫਾ ਪੇਸ਼ ਕੀਤਾ ਅਤੇ ਚੋਣ ਕਮੇਟੀ ਨੇ ਚੋਣ ਅਮਲ ਸ਼ੁਰੂ ਕਰਦਿਆਂ ਉਮੀਦਵਾਰਾਂ ਦੇ ਨਾਂ ਮੰਗੇ ਲੇਕਿਨ ਹਾਜ਼ਰ ਇਜ਼ਲਾਸ ਨੇ ਪਿਛਲੀ ਕਮੇਟੀ ਤੇ ਸਰਬਸੰਮਤੀ ਨਾਲ ਮੋਹਰ ਲਾਉਂਦਿਆਂ ਭੁਪਿੰਦਰ ਸਿੰਘ ਛਾਜਲੀ ਪ੍ਰਧਾਨ, ਜੀਤ ਸਿੰਘ ਬੰਗਾ ਜਨਰਲ ਸਕੱਤਰ, ਪਵਨ ਕੁਮਾਰ ਜ਼ਿੰਦਲ ਨੂੰ ਖਜ਼ਾਨਚੀ ਚੁਣ ਲਿਆ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …