Tuesday, July 21, 2026

ਜਨਮ ਦਿਨ ‘ਤੇ `ਸ਼ੁਭ ਇੱਛਾਵਾਂ ਸਰਟੀਫਿਕੇਟ ਤੇ ਫੁੱਲਾਂ ਦਾ ਗੁਲਦਸਤਾ ਕੀਤਾ ਭੇਟ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਪੁਲਿਸ ਮੁਲਾਜ਼ਮਾਂ ਦਾ ਮਨੋਬਲ ਉਚਾ ਰੱਖਣ ਲਈ ਮੁੱਖ ਮੰਤਰੀ ਪੰਜਾਬ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਉਹਨਾਂ ਦੇ ਜਨਮ ਦਿਨ ‘ਤੇ “ਸ਼ੁਭ ਇੱਛਾਵਾਂ ਦੇਣ ਸਬੰਧੀ ਇੱਕ ਸਰਟੀਫਿਕੇਟ ਅਤੇ ਇਕ ਫੁੱਲਾਂ ਦਾ ਗੁਲਦਸਤਾ ਦਿੱਤਾ ਜਾਵੇਗਾ।
               ਇਸੇ ਸਬੰਧ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ‘ਤੇ ਕਮਿਸ਼ਨਰੇਟ ਪੁਲਿਸ ’ਚ ਡਿਊਟੀ ਕਰ ਰਹੇ ਸਿਪਾਹੀ, ਮੁੱਖ ਸਿਪਾਹੀ, ਏ.ਐਸ.ਆਈ ਤੇ ਐਸ.ਆਈ ਆਦਿ ਜਿੰਨਾਂ 35 ਪੁਲਿਸ ਕਰਮਚਾਰੀਆਂ ਦਾ ਅੱਜ ਜਨਮ ਦਿਨ ਸੀ, ਉਹਨਾਂ ਦੀ ਪੋਸਟਿੰਗ ਨੇੜੇ ਵੱਖ-ਵੱਖ ਪੰਜ ਸਥਾਨਾਂ ‘ਤੇ ਜਨਮ ਦਿਨ ਦੀਆਂ ਸ਼ੁਭ ਇੱਛਾਵਾਂ ਦੇ ਸਰਟੀਫਿਕੇਟ ਸਮੇਤ ਇਕ ਫੁੱਲਾਂ ਦਾ ਗੁਲਦਸਤਾ ਦਿੱਤਾ ਗਿਆ।ਮਿਲੀ ਸੂਚਨਾ ਅਨੁਸਾਰ ਪੁਲਿਸ ਲਾਈਨ ਅੰਮ੍ਰਿਤਸਰ ਸ਼ਹਿਰ ਵਿਖੇ ਸੂਬਾ ਸਿੰਘ ਡੀ.ਸੀ.ਪੀ ਸਥਾਨਿਕ, ਥਾਣਾ ਰਣਜੀਤ ਐਵੀਨਿਊ ਵਿਖੇ ਏ.ਡੀ.ਸੀ.ਪੀ ਸ਼ਹਿਰ-2 ਪ੍ਰਭਜੋਤ ਸਿੰਘ ਵਿਰਕ, ਥਾਣਾ ਸੀ ਡਵੀਜ਼ਨ ਵਿਖੇ ਡੀ.ਸੀ.ਪੀ ਡਿਟੈਕਟਿਵ ਰਛਪਾਲ ਸਿੰਘ, ਥਾਣਾ ਇਸਲਾਮਾਬਾਦ ਵਿਖੇ ਡੀ.ਸੀ.ਪੀ ਓਪਰੇਸ਼ਨ ਜਤਿੰਦਰ ਸਿੰਘ ਮੰਡ ਅਤੇ ਦਫ਼ਤਰ ਐਕਸਾਈਜ਼ ਐਂਡ ਟੈਕਟੇਸ਼਼ਨ ਵਿਖੇ ਏ.ਡੀ.ਸੀ.ਪੀ ਸਪੈਸ਼ਲ ਸ੍ਰੀਮਤੀ ਜਸਵੰਤ ਕੌਰ ਨੇ ਜਾ ਕੇ ਇਹ ਸਨਮਾਨ ਭੇਟ ਕੀਤਾ।ਜਿਸ ‘ਤੇ ਪੁਲਿਸ ਕਰਮਚਾਰੀਆਂ ਵਲੋਂ ਖੁਸ਼ੀ ਜ਼ਾਹਿਰ ਕੀਤੀ ਗਈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …