Sunday, October 11, 2026

ਖੇਤੀ ਤਕਨੀਕ ‘ਤੇ ਕੇਂਦਰਿਤ ਹੋਵੇਗਾ ਸਲਾਈਟ ਦਾ ਟੈਕਫੈਸਟ 2022

ਸੰਗਰੂਰ, 3 ਅਪ੍ਰੈਲ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਅਤੇ ਤਕਨਾਲੋਜੀ (ਡੀਮਡ ਯੂਨੀਵਰਸਿਟੀ) ਵਿਖੇ ਹਰ ਸਾਲ ਆਯੋਜਿਤ ਹੋਣ ਵਾਲਾ ਟੈਕਫੈਸਟ ਇਸ ਵਾਰ 29 ਅਤੇ 30 ਅਪ੍ਰੈਲ ਨੂੰ ਹੋਵੇਗਾ।ਸੰਸਥਾ ਦੇ ਡਾਇਰੈਕਟਰ ਡਾ. ਸੈਂਲੇਦਰ ਜੈਨ ਦੀ ਯੋਗ ਅਗਵਾਈ ਅਤੇ ਡਾ. ਰਾਜੇਸ਼ ਕੁਮਾਰ ਡੀਨ, ਡਾ. ਦਲੀਪ ਕੁਮਾਰ ਚੇਅਰਮੈਨ, ਡਾ. ਮਨਮੋਹਨ ਸਿੰਘ ਸਹਾਇਕ ਚੇਅਰਮੈਨ ਤੇ ਡਾ. ਅਸ਼ਵਨੀ ਕੁਮਾਰ ਸਹਾਇਕ ਚੇਅਰਮੈਨ ਦੀ ਦੇਖ-ਰੇਖ ਵਿੱਚ ਹੋਣ ਵਾਲਾ ਇਹ ਤਕਨਾਲੋਜੀ ਮੇਲਾ ਖੇਤੀ ਤਕਨਾਲੋਜੀ ਤੇ ਕੇਂਦਰਿਤ ਹੋਵੇਗਾ।ਇਸ ਸਬੰਧੀ ਸਲਾਈਟ ਦੀ ਮੀਡੀਆ ਕਮੇਟੀ ਦੇ ਇੰਚਾਰਜ਼ ਡਾ. ਅਜੈ ਪਾਲ ਸਿੰਘ ਅਤੇ ਇੰਜ: ਜੁਝਾਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਇਸ ਮੇਲੇ ਦੌਰਾਨ ਖੇਤੀ ਦੀਆਂ ਵੱਖ-ਵੱਖ ਤਕਨੀਕਾਂ ਤੋਂ ਇਲਾਵਾ ਪਾਣੀ, ਮਿੱਟੀ ਦੀ ਸੰਭਾਲ ਤੇ ਸਬੰਧਿਤ ਮਾਹਿਰਾਂ ਵਲੋ ਵਿਦਿਆਰਥੀਆਂ ਅਤੇ ਖੋਜ਼ਾਰਥੀਆਂ ਨੂੰ ਜਾਣੂ ਕਰਵਾਉਣ ਦੇ ਨਾਲ ਚੱਲ ਰਹੇ ਖੋਜ਼ ਕਾਰਜ਼ਾਂ ਤੇ ਵੀ ਚਾਨਣਾ ਪਾਇਆ ਜਾਵੇਗਾ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …