ਸੰਗਰੂਰ, 5 ਅਪ੍ਰੈਲ (ਜਗਸੀਰ ਲੌਂਗੋਵਾਲ) – ਸਥਾਨਕ ਪੱਤੀ ਦੁੱਲਟ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲੌਂਗੋਵਾਲ ਦੇ ਡੇਰਾ ਬਾਬਾ ਸ਼ੀਤਲ ਦਾਸ ਵਿਖੇ
ਇੱਕ ਰੋਜ਼ਾ ਕਬੱਡੀ ਟੂਰਨਾਮੈਂਟ ਆਯੋਜਿਤ ਕੀਤਾ ਗਿਆ।ਇਸ ਟੂਰਨਾਮੈਂਟ ਦਾ ਉਦਘਾਟਨ ਬਾਬਾ ਸੀਤਲ ਦਾਸ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਇਸ ਸਮੇਂ ਲੌਂਗੋਵਾਲ ਘਰਾਂਚੋਂ,ਜਖੇਪਲ, ਸੇਰੋਂ ਆਦਿ ਪਿੰਡਾਂ ਦੀਆਂ ਕੱਬਡੀ ਟੀਮਾਂ ਨੇ ਭਾਗ ਲਿਆ।ਮੁਕਾਬਲਿਆਂ ਦੌਰਾਨ 50 ਕਿੱਲੋ ਭਾਰ ਵਰਗ ਵਿੱਚ ਘਰਾਚੋਂ ਦੀ ਟੀਮ,58 ਕਿੱਲੋ ਭਾਰ ਵਰਗ ਵਿੱਚ ਲੌਂਗੋਵਾਲ ਦੀ ਟੀਮ ਜੇਤੂ ਰਹੀ ਅਤੇ ਟੂਰਨਾਮੈਂਟ ਦੌਰਾਨ 50 ਕਿਲੋ ਭਾਰ ਵਰਗ ਵਿੱਚ ਬੈਸਟ ਰੇਡਰ ਸਾਧ ਸਿੰਘ ਘਰਾਂਚੋਂ,ਬੈਸਟ ਜਾਫੀ ਕਰਨ ਘਰਾਂਚੋਂ ਇਸੇ ਤਰ੍ਹਾਂ 58 ਕਿਲੋ ਭਾਰ ਵਰਗ ਵਿੱਚ ਬੈਸਟ ਰੇਡਰ ਸਨੀ ਜਖੇਪਲ ਅਤੇ ਬੈਸਟ ਜਾਫੀ ਬਿੰਦਰ ਲੌਂਗੋਵਾਲ ਨੂੰ ਚੁਣਿਆ ਗਿਆ।ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਲੌਂਗੋਵਾਲ ਦੇ ਨੌਜਵਾਨ ਕੌਂਸਲਰ ਰਣਜੀਤ ਸਿੰਘ ਕੁੱਕਾ, ਕਿਸਾਨ ਆਗੂ ਲਖਵਿੰਦਰ ਸਿੰਘ ਭਾਲ ਅਤੇ ਸਰਪੰਚ ਜਗਦੇਵ ਸਿੰਘ ਬਹਿਣੀਵਾਲ ਵਲੋਂ ਕੀਤੀ ਗਈ।ਟੂਰਨਾਮੈਂਟ ਦੇ ਅਖੀਰ ‘ਚ ਪ੍ਰਬੰਧਕਾਂ ਵਲੋਂ ਕੌਂਸਲਰ ਰਣਜੀਤ ਸਿੰਘ ਕੁੱਕਾ, ਕਿਸਾਨ ਆਗੂ ਲਖਵਿੰਦਰ ਸਿੰਘ ਭਾਲ ਅਤੇ ਸਰਪੰਚ ਜਗਦੇਵ ਸਿੰਘ ਬਹਿਣੀਵਾਲ ਨੂੰ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਗੁਰਚਰਨ ਦਾਸ, ਲਵਪ੍ਰੀਤ ਬਾਵਾ, ਜਗਸੀਰ ਸਿੰਘ, ਲਾਡੀ ਚੀਮਾ, ਲਵਲੀ ਸਿੰਘ, ਨਰਿੰਦਰ ਸਿੰਘ, ਸੇਮੀ ਸਿੰਘ, ਕੁਲਦੀਪ ਸਿੰਘ ਕੀਪਾ, ਬੱਲੀ ਮਹੰਤ ਅਤੇ ਵੱਡੀ ਗਿਣਤੀ ‘ਚ ਦਰਸ਼ਕ ਮੌਜ਼ੂਦ ਸਨ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media