ਸੰਗਰੂਰ, 5 ਅਪ੍ਰੈਲ (ਜਗਸੀਰ ਲੌਂਗੋਵਾਲ) – ਫਰੀਡਮ ਫਾਈਟਰ ਉਤਰਾਅਧਿਕਾਰੀ ਜਿਲ੍ਹਾ ਸੰਗਰੂਰ ਦੀ ਜੱਥੇਬੰਦੀ ਦੇ ਵਫਦ ਵਲੋਂ ਮਨਦੀਪ ਸਿੰਘ ਸਿੱਧੂ
ਆਈ.ਪੀ.ਐਸ ਨੂੰ ਸੰਗਰੂਰ ਵਿਖੇ ਦੁਬਾਰਾ ਐਸ.ਐਸ.ਪੀ ਲੱਗਣ ‘ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ।ਸਿੱਧੂ ਨੇ ਇਸ ਸਮੇਂ ਕਿਹਾ ਕਿ ਉਹ ਇਕ ਅਫ਼ਸਰ ਹੋਣ ਦੇ ਨਾਲ ਨਾਲ ਫਰੀਡਮ ਫਾਈਟਰ ਪ੍ਰੀਵਾਰ ਦੇ ਮੈਂਬਰ ਵੀ ਹਨ, ਜਿਸ ਦਾ ਉਨਾਂ ਨੂੰ ਬਹੁਤ ਮਾਣ ਹੈ।ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਸ ਵੱਧ ਮਾਣ ਵਾਲੀ ਗੱਲ ਕੀ ਹੋਵੇਗੀ ਕਿ ਉਹ ਵੱਧ ਤੋਂ ਵੱਧ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾ ਦੇ ਕੰਮ ਆ ਸਕਣ।ਇਸ ਮੌਕੇ ਚਮਕੌਰ ਸਿੰਘ ਘਨੌਰੀ, ਮੁਖਤਿਆਰ ਸਿੰਘ ਹੇੜੀਕੇ, ਪਰਮਜੀਤ ਸਿੰਘ ਟਿਵਾਣਾ, ਲਖਵਿੰਦਰ ਸਿੰਘ ਭੱਟੀਵਾਲ ਕਲਾ , ਸਰਬਜੀਤ ਸਿੰਘ ਭਿੰਡਰਾ, ਮਨਜੀਤ ਸਿੰਘ ਢੱਡਰੀਆਂ, ਗੁਰਜੀਤ ਸਿੰਘ ਭੱਟੀਵਾਲ ਕਲਾਂ, ਸੁਰਿੰਦਰ ਸਿੰਘ ਮਾਨ, ਫਤਿਹ ਸਿੰਘ ਤੇ ਅਬਦੁਲਾ ਖਾਨ ਆਦਿ ਹਾਜ਼ਰ ਸਨ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media