ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ ਬਿਊਰ) – ਅਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ ਪੈਂਥਰ ਡਵੀਜ਼ਨ ਦੀ ਫੋਰਟ ਤੋਂ ਫੋਰਟ ਸਾਈਕਲਿੰਗ ਮੁਹਿੰਮ ਅੱਜ 938
ਕਿਲੋਮੀਟਰ ਦੀ ਦੂਰੀ ਨੂੰ ਕਵਰ ਕਰਦੇ ਹੋਏ ਅੰਮ੍ਰਿਤਸਰ ਵਿੱਚ 12 ਕਿਲ੍ਹਿਆਂ ਨੂੰ ਕਵਰ ਕਰਦੀ ਹੋਈ ਸਮਾਪਤ ਹੋਈ।
ਪੈਂਥਰ ਡਵੀਜ਼ਨ ਦੇ ਜਨਰਲ ਅਫਸਰ ਕਮਾਂਡਿੰਗ ਵਲੋਂ ਮੁਹਿੰਮ ਦਾ ਸੁਆਗਤ ਕਰਨ ਲਈ ਅੰਮ੍ਰਿਤਸਰ ਵਿਖੇ ਫਲੈਗ-ਇਨ ਕੀਤਾ ਗਿਆ।ਮੁਹਿੰਮ ਦੀ ਟੀਮ ਨੂੰ 26 ਮਾਰਚ 2022 ਨੂੰ ਖਾਲਸਾ ਕਾਲਜ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸੀ ਅਤੇ ਅਮੀਰ ਸੱਭਿਆਚਾਰਕ, ਪਰੰਪਰਾ ਅਤੇ ਇਤਿਹਾਸ ਨੂੰ ਦੇਖਦੇ ਹੋਏ ਮੁਹਿੰਮ ਨੇ ਪੂਰੇ ਪੰਜਾਬ ਦੀ ਯਾਤਰਾ ਕੀਤੀ।
Check Also
ਇਟਾਵਾ ਘਰਾਣੇ ਦੇ ਵਿਦੁਸ਼ੀ ਸ਼੍ਰੀਮਤੀ ਸ਼ਰਾਬਨੀ ਬਿਸਵਾਸ ਨੇ ਵਿਦਿਆਰਥੀਆਂ ਨੂੰ ਸਿਖਾਏ ਸੰਗੀਤਕ ਗੁਰ
ਅੰਮ੍ਰਿਤਸਰ 20 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਅਤੇ ਪਰਫਾਰਮਿੰਗ …
Punjab Post Daily Online Newspaper & Print Media