ਸਮਰਾਲਾ, 7 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਮਾਨ ਸਪੋਰਟਸ ਕਲੱਬ ਮੈਂਬਰ ਪ੍ਰਧਾਨ ਮਨਵੀਰ ਸਿੰਘ ਦੀ ਅਗਵਾਈ ’ਚ ਹਲਕਾ ਸਮਰਾਲਾ ਦੇ ਵਿਧਾਇਕ
ਜਗਤਾਰ ਸਿੰਘ ਦਿਆਲਪੁਰਾ ਨੂੰ ਮਿਲੇ।ਕਲੱਬ ਮੈਂਬਰਾਂ ਨੇ ਜਗਤਾਰ ਸਿੰਘ ਦਿਆਲਪੁਰਾ ਨੂੰ ਵਿਧਾਇਕ ਚੁਣੇ ਜਾਣ ਦੀ ਵਧਾਈ ਦਿੱਤੀ ਅਤੇ ਚੰਗੀ ਕਾਰਗੁਜ਼ਾਰੀ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।ਖ਼ਜ਼ਾਨਚੀ ਹਰਮਨਦੀਪ ਸਿੰਘ ਮੰਡ ਨੇ ਵਿਧਾਇਕ ਨੂੰ ਆਪਣੇ ਨਗਰ ਘਰਖਣਾ ਦੀਆਂ ਜਰੂਰੀ ਮੰਗਾਂ ਤੋਂ ਜਾਣੂ ਕਰਾਇਆ।ਉਹਨਾਂ ਵਿਧਾਇਕ ਅੱਗੇ ਆਪਣੇ ਨਗਰ ਲਈ ਵਿਸ਼ੇਸ਼ ਗਰਾਂਟਾਂ ਦੀ ਮੰਗ ਰੱਖੀ।ਜਿਸ ਵਿੱਚ ਗਰਾਂਊਂਡ ਕਮਿਊਨਿਟੀ ਹਾਲ, ਪਾਣੀ ਵਾਲੀ ਟੈਂਕੀ ਅਤੇ ਸਕੂਲਾਂ ਲਈ ਸਪੈਸ਼ਲ ਗਰਾਂਟ ਸ਼ਾਮਲ ਹੈ।ਜਗਤਾਰ ਸਿੰਘ ਦਿਆਲਪੁਰਾ ਨੇ ਸਾਰੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਜਤਿੰਦਰ ਸਿੰਘ, ਗਗਨਦੀਪ ਸਿੰਘ, ਰਾਜਵਿੰਦਰ ਸਿੰਘ, ਹੁਸਨਦੀਪ ਸਿੰਘ, ਜਸਪ੍ਰੀਤ ਸਿੰਘ, ਹਰਵਿੰਦਰ ਸਿੰਘ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media