ਅੰਮ੍ਰਿਤਸਰ, 7 ਅਪ੍ਰੈਲ (ਵਰੁਣ ਸੋਨੀ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਵਲੋਂ ਹਲਕਾ ਜੰਡਿਆਲਾ ਦੇ ਪਿੰਡ ਤਾਰਾਗੜ੍ਹ ਸਥਿਤ ਹਸਪਤਾਲ ਦੀ ਨਵੀਂ ਬਣੀ
ਇਮਾਰਤ ਦਾ ਉਦਘਾਟਨ ਕੀਤਾ ਗਿਆ।ਉਨਾਂ ਨੇ ਹਸਪਤਾਲ ਸਬੰਧੀ ਮੁਸ਼ਕਲਾਂ ਸੁਣੀਆਂ ਅਤੇ ਉਨਾਂ ਨੂੰ ਹੱਲ ਕੀਤਾ।
ਕੈਬਨਿਟ ਮੰਤਰੀ ਮੰਤਰੀ ਨੇ ਇਸ ਤੋਂ ਪਹਿਲਾਂ ਪਿੰਡ ਤਾਰਾਗੜ੍ਹ ਦਾ ਦੌਰਾ ਕੀਤਾ।ਜਿਸ ਦੌਰਾਨ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਸਨ।ਉਨਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਐਲੀਮੈਂਟਰੀ ਸਕੂਲ ਦੇ ਦੌਰੇ ਸਮੇਂ ਸਕੂਲ ਸਟਾਫ ਵਲੋਂ ਦੱਸੀਆਂ ਗਈਆਂ ਮੁਸ਼ਕਲਾਂ ਪਹਿਲ ਦੇ ਅਧਾਰ ‘ਤੇ ਹੱਲ ਕਰਨ ਦਾ ਯਕੀਨ ਦਿਵਾਇਆ।
ਏਸੇ ਦੌਰਾਨ ਪਿੰਡ ਤਾਰਾਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਮੋਹਨ ਸਿੰਘ ਨੇ ਦੱਸਿਆ ਕਿ ਪਿੰਡ ਤਾਰਾਗੜ੍ਹ ਦੀਆਂ ਸੜਕਾਂ ਨਵੀਆਂ ਤੇ ਚੌੜੀਆਂ ਕਰਨ ਦੀ ਮੰਗ ‘ਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਪਰਪੋਜ਼ਲ ਵਿੱਚ ਇਹ ਸੜਕਾਂ ਪਾਈਆਂ ਗਈਆਂ ਹਨ ਅਤੇ ਵੈਰੋਵਾਲ ਰੋਡ ਤੋਂ ਪਿੰਡ ਮੱਲੀਆਂ ਤੱਕ ਸੜਕ 18 ਫੁੱਟ ਚੌੜੀ ਬਣਾਈ ਜਾਵੇਗੀ।ਸੀਨੀਅਰ ਸੈਕੰਡਰੀ ਸਕੂਲ ਵਾਲੀ ਫਿਰਨੀ ਵੀ ਪੱਕੀ ਬਣੇਗੀ ਅਤੇ ਪਿੰਡ ਧਾਰੜ ਨੂੰ ਜਾਂਦੀ ਸੜਕ ‘ਤੇ ਸਥਿਤ ਗੁਰਦੁਆਰਾ ਬਾਬਾ ਰਾਮ ਸਿੰਘ ਨੂੰ ਜਾਣ ਵਾਲੇ ਰਸਤੇ ਨੂੰ ਵੀ ਪੱਕਿਆਂ ਕਰਕੇ ਸੜਕ ਬਣਾਈ ਜਾਵੇਗੀ।ਪਿੰਡ ਤਾਰਾਗੜ੍ਹ ਤੋਂ ਬਾਬਾ ਫਰੀਦ ਸਾਹਿਬ ਪਿੰਡ ਤਿੰਮੋਵਾਲ ਦੀ ਸੜਕ ਅਤੇ ਰੋਹੀ ਦਾ ਪੱਕਾ ਪੁੱਲ ਬਣਾਇਆ ਜਾਵੇਗਾ।ਕਿਸਾਨਾਂ ਨੂੰ ਬਿਜਲੀ ਦੀ ਆਉਂਦੀ ਸਮੱਸਿਆ ਨੂੰ ਦੇਖਦਿਆਂ ਜਲਦੀ ਹੀ ਪਿੰਡ ਤਾਰਾਗੜ੍ਹ ਦੀਆਂ ਬੰਬੀਆਂ ਦੀ ਸਪਲਾਈ ਸਿੱਧੀ ਜੰਡਿਆਲਾ ਗੁਰੂ ਤੋਂ ਆਏਗੀ।ਪਿੰਡ ਵਾਸੀਆਂ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਦਾ ਪਿੰਡ ਤਾਰਾਗੜ੍ਹ ਪਹੁੰਚਣ ‘ਤੇ ਧੰਨਵਾਦ ਕੀਤਾ ਗਿਆ।ਉਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਸ਼ੁਕਰਾਨਾ ਕੀਤਾ, ਜਿਨ੍ਹਾਂ ਨੇ ਹਰਭਜਨ ਸਿੰਘ ਈ.ਟੀ.ਓ ਨੂੰ ਕੈਬਨਿਟ ਮੰਤਰੀ ਬਣਾ ਕੇ ਹਲਕਾ ਜੰਡਿਆਲਾ ਵਾਸੀਆਂ ਦੀ ਮੰਗ ਪੂਰੀ ਕੀਤੀ ਹੈ।
ਇਸ ਮੌਕੇ ਡਾਕਟਰ ਸਤਪਾਲ ਸਿੰਘ ਰਾਣਾ, ਮੈਡਮ ਨਵਜੋਤ ਕੌਰ, ਸਮੂਹ ਸਟਾਫ, ਮਾਸਟਰ ਨਵਜਿੰਦਰ ਸਿੰਘ ਸਮੂਹ ਸਟਾਫ ਤੋਂ ਇਲਾਵਾ ਜਗਮੋਹਨ ਸਿੰਘ ਅਤੇ ਉਨ੍ਹਾਂ ਦੇ ਸਾਥੀ ਸੁਖਚੈਨ ਸਿੰਘ ਗੋਲਡੀ, ਰਵਿੰਦਰਪਾਲ ਸਿੰਘ ਰਵੀ, ਖੁਸ਼ਵੰਤ ਸਿੰਘ ਤੇ ਬਲਦੇਵ ਸਿੰਘ ਆਦਿ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media