ਅੰਮ੍ਰਿਤਸਰ, 8 ਅਪ੍ਰੈਲ (ਸੁਖਬੀਰ ਸਿੰਘ) – ਸੋਸ਼ਲ ਮੀਡੀਆਂ ਰਾਹੀ ਦਿਖਾਇਆ ਗਿਆ ਏ.ਐਸ.ਆਈ/ ਐਲ.ਆਰ ਇੱਜ਼ਤਪਾਲ ਸਿੰਘ ਨੰਬਰ 1546/ਅੰਮ੍ਰਿਤਸਰ
ਪੁਲਿਸ ਕਮਿਸ਼ਨਰੇਟ ਦੇ ਟ੍ਰੈਫਿਕ ਸਟਾਫ ਵਿੱਚ ਤਾਇਨਾਤ ਹੈ।ਉਹ ਚਾਟੀਵਿੰਡ ਚੌਕ, ਨਜ਼ਦੀਕ ਗੁਰੂਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਆਪਣੀ ਡਿਊਟੀ ਬੜੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਨਿਭਾਅ ਰਿਹਾ ਹੈ।ਇਸ ਕਰਮਚਾਰੀ ਵਲੋਂ ਨਿਭਾਈ ਜਾ ਰਹੀ ਡਿਊਟੀ ਸਦਕਾ ਆਮ ਪਬਲਿਕ ਵਲੋਂ ਉਹ ਬਹੁਤ ਸਲਾਹਿਆ ਜਾ ਰਿਹਾ ਹੈ।ਇਸ ਕਾਰਨ ਪਬਲਿਕ ਵਿੱਚ ਪੁਲਿਸ ਦਾ ਅਕਸ ਹੋਰ ਉੱਚਾ ਹੋਇਆ ਹੈ ਅਤੇ ਪੁਲਿਸ ਪ੍ਰਸਾਸ਼ਨ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।
ਇਸ ਵੀਡਿਉ ਬਾਰੇ ਅਨੁਰਾਗ ਵਰਮਾ ਆਈ.ਏ.ਐਸ ਮਾਨਯੋਗ ਪ੍ਰਿੰਸੀਪਲ ਸੈਕਟਰੀ ਗ੍ਰਹਿ ਮਾਮਲੇ ਤੇ ਨਿਆ ਵਿਭਾਗ ਪੰਜਾਬ ਸਰਕਾਰ ਦੇ ਧਿਆਨ ਵਿੱਚ ਆਉਣ ‘ਤੇ ਇਸ ਬਾਰੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਪਾਸੋਂ ਪਤਾ ਕੀਤਾ ਗਿਆ।ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵਲੋਂ ਇਸ ਕਰਮਚਾਰੀ ਦੀ ਵਧੀਆ ਡਿਊਟੀ ਕਰਕੇ ਇਸ ਨੂੰ ਪ੍ਰਸੰਸਾ ਪੱਤਰ ਦੇਣ ਦੀ ਸਿਫਾਰਸ਼ ਕੀਤੀ ਗਈ ਸੀ।
ਜਿਸ ‘ਤੇ ਅਨੁਰਾਗ ਵਰਮਾ ਆਈ.ਏ.ਐਸ ਨੇ ਏ.ਐਸ.ਆਈ/ਐਲ.ਆਰ ਇੱਜ਼ਤਪਾਲ ਸਿੰਘ ਨੰਬਰ ਲਈ ਇਕ ਪ੍ਰਸੰਸਾ ਪੱਤਰ ਜਾਰੀ ਕੀਤਾ ਗਿਆ।ਇਹ ਪ੍ਰਸੰਸਾ ਪੱਤਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਡਾ. ਸੁਖਚੈਨ ਸਿੰਘ ਗਿੱਲ ਆਈ.ਪੀ.ਐਸ ਵੱਲੋਂ ਆਪਣੇ ਦਫ਼ਤਰ ਵਿਖੇ ਇੱਜ਼ਤਪਾਲ ਸਿੰਘ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media