ਅੰਮ੍ਰਿਤਸਰ, 8 ਅਪ੍ਰੈਲ (ਸੁਖਬੀਰ ਸਿੰਘ) – ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵਲੋਂ ਲੇਡੀ ਫੋਰਸ ਦੇ ਛੋਟੇ ਬੱਚਿਆਂ ਦੀ ਦੇਖ-ਭਾਲ ਕਰਨ ਲਈ ਪੁਲਿਸ ਲਾਈਨ ਵਿਖੇ ਕਰਚ (ਛਰੲਚਹੲ) ਖੋਲਿਆ ਗਿਆ ਹੈ।ਜਿਸ ਦਾ ਉਦਘਾਟਨ ਅੱਜ ਕਮਿਸ਼ਨਰ ਪੁਲਿਸ ਡਾ. ਸੁਖਚੈਨ ਸਿੰਘ ਵਲੋਂ ਕੀਤਾ ਗਿਆ।ਉਦਘਾਟਨੀ ਸਮਾਗਮ ਦੌਰਾਨ ਜੁਆਇੰਟ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ੍ਰੀਮਤੀ ਡੀ.ਸੁਡਰਵਿਜੀ ਆਈ.ਪੀ.ਐਸ, ਏ.ਡੀ.ਸੀ.ਪੀ ਸਥਾਨਿਕ ਅੰਮ੍ਰਿਤਸਰ ਰਵੀ ਕੁਮਾਰ ਆਈ.ਪੀ.ਐਸ, ਅਤੇ ਏ.ਸੀ.ਪੀ ਸਥਾਨਿਕ ਗੁਰਿੰਦਰਬੀਰ ਸਿੰਘ ਸੰਧੂ ਪੀ.ਪੀ.ਐਸ ਅੰਮ੍ਰਿਤਸਰ ਹਾਜ਼ਰ ਸਨ।
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਿੱਚ 528 ਮਹਿਲਾ ਪੁਲਿਸ ਕਰਮਚਾਰੀ ਆਪਣੀ ਡਿਊਟੀ ਨਿਭਾਅ ਰਹੀਆਂ ਹਨ।ਜਿੰਨਾਂ ਦੇ ਬੱਚੇ ਛੋਟੇ ਹਨ ਅਤੇ ਉਹ ਉਨਾਂ ਨੂੰ ਕਿਸੇ ਕਾਰਨ ਪਿੱਛੇ ਛੱਡ ਕੇ ਨਹੀਂ ਆ ਸਕਦੀਆਂ, ਉਹਨਾ ਬੱਚਿਆਂ ਦੀ ਦੇਖਭਾਲ ਲਈ ਕਮਿਸ਼ਨਰੇਟ ਅਮ੍ਰਿਤਸਰ ਵਲੋ ਇਹ ਨਵੀਕਲੀ ਪਹਿਲ ਕਰਦੇ ਹੋਏ, ਲੇਡੀਜ਼ ਹੋਸਟਲ, ਪੁਲਿਸ ਲਾਈਨ ਅਮ੍ਰਿਤਸਰ ਵਿਖੇ ਇੱਕ ਕਰੈਚ ਬਣਾਇਆ ਗਿਆ ਹੈ।ਜਿਸ ਨਾਲ ਮਹਿਲਾ ਪੁਲਿਸ ਕਰਮਚਾਰੀ ਆਪਣੀ ਡਿਊਟੀ ਪੂਰੀ ਲਗਨ ਨਾਲ ਅਤੇ ਆਪਣੇ ਬੱਚਿਆ ਦੀ ਦੇਖਭਾਲ ਸਬੰਧੀ ਨਿਸਚਿੰਤ ਹੋ ਕੇ ਨਿਭਾਅ ਸਕਦੀਆਂ ਹਨ।
ਇਸ ਕਰੈਚ ਵਿੱਚ ਦੋ ਸ਼ਿਫਟਾ ਵਿੱਚ ਮਹਿਲਾ ਪੁਲਿਸ ਕਰਮਚਾਰੀਆ ਅਤੇ ਮਹਿਲਾ ਦਰਜ਼ਾ ਚਾਰ ਕਰਮਚਾਰੀ ਤਾਇਨਾਤ ਕੀਤੇ ਗਏ ਹਨ।ਜਿੰਨਾਂ ਵਲੋ ਸਵੇਰੇ 07:00 ਤੋਂ 01:00 ਵਜੇ ਤੇ ਦੁਪਿਹਰ ਅਤੇ 01:00 ਵਜੇ ਦੁਪਿਹਰ ਤੋ ਰਾਤ 08:00 ਵਜੇ ਤੱਕ ਦੋ ਸ਼ਿਫਟਾਂ ਵਿੱਚ ਡਿਊਟੀ ਕੀਤੀ ਜਾਵੇਗੀ।ਕਰੈਚ ਵਿੱਚ ਸਾਫ ਸੁਧਰੇ ਬਾਥਰੂਮ ਅਤੇ ਦੀਵਾਰਾਂ ਉਪਰ ਕਾਰਟੂਨ ਅਤੇ ਪੜਾਈ ਨਾਲ ਸਬੰਧਤ ਵਾਲਪੇਪਰ ਲਗਾਏ ਹੋਏ ਹਨ।ਬੱਚਿਆਂ ਦੇ ਮਨੋਰੰਜਨ ਲਈ ਕਰੈਚ ਵਿੱਚ ਤਰਾਂ-ਤਰਾਂ ਦੇ ਖਿਡੋਣੇ, ਖਾਣ ਪੀਣ ਦਾ ਸਮਾਨ ਵੀ ਉਪਲੱਬਧ ਕੀਤਾ ਗਿਆ ਹੈ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …