Sunday, September 20, 2026

‘ਬਾਬਾ ਸਾਹਿਬ ਤੁਝੇ ਸਲਾਮ’ ਪ੍ਰੋਗਰਾਮ ਅੱਜ

ਕੌਮੀ ਗਾਇਕ ਪਵਨ ਦ੍ਰਾਵਿੜ ਤੇ ਰਾਕੇਸ਼ ਰਾਹੀ ਕਰਨਗੇ ਬਾਬਾ ਸਾਹਿਬ ਦਾ ਗੁਣਗਾਨ

ਸੰਗਰੂਰ, 9 ਅਪ੍ਰੈਲ (ਜਗਸੀਰ ਲੌਂਗੋਵਾਲ) – ਪ੍ਰਸਿੱਧ ਸਮਾਜ ਸੇਵੀ ਜਥੇਬੰਦੀ ਅਖਿਲ ਭਾਰਤੀਯ ਅੰਬੇਡਕਰ ਮਿਸ਼ਨ ਵਲੋਂ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ 10 ਅਪ੍ਰੈਲ ਨੂੰ ਭਾਰਤੀਯ ਅੰਬੇਡਕਰ ਮਿਸ਼ਨ ਦੇ ਮੁੱਖ ਸਰਪ੍ਰਸਤ ਸ਼੍ਰੀਮਤੀ ਪੂਨਮ ਕਾਂਗੜਾ ਮੈਂਬਰ ਐਸ.ਸੀ ਕਮਿਸ਼ਨ ਪੰਜਾਬ ਤੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਹੇਠ ਡੀ.ਸੀ ਦਫ਼ਤਰ ਐਡੀਟੋਰੀਅਮ ਹਾਲ ਸੰਗਰੂਰ ਵਿਖੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਭਾਰਤੀਯ ਅੰਬੇਡਕਰ ਮਿਸ਼ਨ ਜਿਲਾ ਸੰਗਰੂਰ ਦੇ ਪ੍ਰਧਾਨ ਸੁਖਪਾਲ ਸਿੰਘ ਭੰਮਾਬਦੀ, ਸੂਬਾ ਸਕੱਤਰ ਡਾ. ਬਲਵੰਤ ਸਿੰਘ ਗੁੰਮਟੀ, ਰਣਜੀਤ ਸਿੰਘ ਹੈਪੀ ਤੇ ਰਾਜਪਾਲ ਸਿੰਘ ਰਾਜੂ ਸਾਰੋ ਮੈਂਬਰ ਬਲਾਕ ਸੰਮਤੀ ਸੰਗਰੂਰ ਨੇ ਦੱਸਿਆ ਕਿ ਇਸ ਸਬੰਧੀ ਹੋ ਰਹੇ ਪ੍ਰੋਗਰਾਮ ‘ਬਾਬਾ ਸਾਹਿਬ ਤੁਝੇ ਸਲਾਮ’ ਵਿੱਚ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ 51 ਸ਼ਖਸ਼ੀਅਤਾਂ ਦਾ ਭਾਰਤੀਯ ਅੰਬੇਡਕਰ ਮਿਸ਼ਨ ਵਲੋਂ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।ਉਹਨਾ ਕਿਹਾ ਪ੍ਰੋਗਰਾਮ ਵਿੱਚ ਕੌਮੀ ਗਾਇਕ ਪਵਨ ਦ੍ਰਾਵਿੜ ਤੇ ਰਾਕੇਸ਼ ਰਾਹੀ ਬਾਬਾ ਸਾਹਿਬ ਦਾ ਗੁਣਗਾਨ ਕਰਨਗੇ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …