ਸੰਗਰੂਰ, 9 ਅਪ੍ਰੈਲ (ਜਗਸੀਰ ਲੌਂਗੋਵਾਲ) -ਸਰਕਾਰੀ ਮਿਡਲ ਸਕੂਲ ਅਤਰਗੜ੍ਹ ਵਿਖੇ ਸੈਸ਼ਨ 2021-22 ਦੇ ਨਤੀਜੇ ਐਲਾਨਦਿਆਂ ਹੋਏ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਰਪੰਚ ਗੁਰਧਿਆਨ ਸਿੰਘ ਔਲਖ ਅਤਰਗੜ ਸਕੂਲ ਕਮੇਟੀ ਚੇਅਰਮੈਨ ਸੁਖਵਿੰਦਰ ਸਿੰਘ, ਐਨ.ਆਰ.ਆਈ ਲੱਕੀ ਜਵੰਦਾ, ਬਲਜਿੰਦਰ ਸਿੰਘ ਜਵੰਦਾ, ਮਾਲਵਿੰਦਰ ਜਵੰਦਾ ਵਿਸ਼ੇਸ਼ ਤੌਰ ‘ਤੇ ਪਹੁੰਚੇ।ਇਸ ਸਮੇਂ ਕਲਾਸ ਛੇਵੀਂ ਅਤੇ ਸੱਤਵੀਂ ਦੇ ਸਾਲਾਨਾ ਨਤੀਜੇ ਐਲਾਨੇ ਗਏ।ਕ੍ਰਮਵਾਰ ਪਹਿਲੀ, ਦੂਸਰੀ ਅਤੇ ਤੀਜੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਅਗਲੀ ਜਮਾਤ ਵਿੱਚ ਜਾਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਮੁਖੀ ਇੰਦਰਜੀਤ ਕੌਰ ਅਤੇ ਮਾਸਟਰ ਰਮਨਦੀਪ ਨੇ ਵਧਾਈ ਦਿੱਤੀ।ਸਰਪੰਚ ਗੁਰਧਿਆਨ ਸਿੰਘ ਔਲਖ ਨੇ ਵਿਦਿਆਰਥੀ ਵਰਗ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।ਇਸ ਮੌਕੇ ਤੇ ਸਕੂਲ ਦੀ ਭਲਾਈ ਲਈ ਸੁਖਵਿੰਦਰ ਸਿੰਘ ਵਲੋਂ 2000 ਰੁਪਏ ਅਤੇ ਸਰਪੰਚ ਗੁਰਦਿਆਲ ਸਿੰਘ ਵਲੋਂ 2200 ਰੁਪਏ ਅਤੇ ਬਾਬਾ ਬਚਿੱਤਰ ਸਿੰਘ ਟਰੱਸਟ ਵਲੋਂ ਕਰੀਬ ਸੱਤ ਸੌ ਕਾਪੀਆਂ ਅਤੇ ਸਟੇਸ਼ਨਰੀ ਭੇਟ ਕੀਤੀ ਗਈ।ਅੰਤ ‘ਚ ਵਿਸ਼ੇਸ਼ ਮਿਹਨਤ ਕਰਵਾਉਣ ਵਾਲੇ ਪੰਜਾਬੀ ਮਾਸਟਰ ਰਮਨਦੀਪ ਨੂੰ ਪੰਚਾਇਤ ਅਤੇ ਸਕੂਲ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …