ਅੰਮ੍ਰਿਤਸਰ 10 ਅਪ੍ਰੈਲ (ਦੀੋਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ (ਰਜਿ.) ਵਲੋਂ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ ਬੀਤੇ ਦਿਨ ਭਾਈ ਸਾਹਿਬ ਭਾਈ
ਵੀਰ ਸਿੰਘ ਜੀ ਨਿਵਾਸ ਵਿਖੇ ਕਰਵਾਇਆ ਗਿਆ।ਇਸ ਸਬੰਧੀ ਮੰਚ ਦੇ ਸਰਪ੍ਰਸਤ ਤੇੇ ਕਵੀ ਦਰਬਾਰ ਦੇ ਕਨਵੀਨਰ ਅੰਮ੍ਰਿਤ ਲਾਲ ਮੰਨਣ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਏ.ਐਸ. ਦਲੇਰ, ਸੀ੍ਮਤੀ ਸੁਜਾਤਾ, ਸ੍ਰੀਮਤੀ ਅਰਤਿੰਦਰ ਸੰਧੂ, ਹਰਪਾਲ ਸਿੰਘ ਸੰਧਾਵਾਲੀਆ, ਜਗਤਾਰ ਗਿੱਲ, ਸਤਿੰਦਰ ਸਿੰਘ ਓਠੀ, ਬਲਜਿੰਦਰ ਸਿੰਘ ਮਾਂਗਟ, ਸਿਮਬਰਨ ਕੌਰ, ਸਰਬਜੀਤ ਸਿੰਘ ਸੰਧੂ, ਰਜਿੰਦਰ ਸਿੰਘ ਭਕਨਾ ਨੇ ਪੰਜਾਬੀ ਵਿਰਸੇ, ਜਲ੍ਹਿਆਂ ਵਾਲਾ ਬਾਗ਼ ਦੇ ਖ਼ੂਨੀ ਸਾਕੇ ਅਤੇ ਖਾਲਸੇ ਦੀ ਸਾਜਨਾ ਸੰਬੰਧੀ ਅਪਣੀਆਂ ਕਵਿਤਾਵਾਂ ਸੁਣਾਈਆਂ।ਪ੍ਰਸਿੱਧ ਲੇਖਕ ਤੇ ਅੰਮ੍ਰਿਤਸਰ ਦੇ ਸਾਬਕ ਜਿਲਾ ਸਿਖਿਆ ਅਫ਼ਸਰ ਜਸਵੰਤ ਸਿੰਘ ਕੈਲਵੀ ਮੁੱਖ ਮਹਿਮਾਨ ਸਨ।ਪ੍ਰਧਾਨਗੀ ਮੰਡਲ ਵਿੱਚ ਡਾ. ਸੁਖਬੀਰ ਕੌਰ ਮਾਹਲ, ਸ੍ਰੀਮਤੀ ਅਰਤਿੰਦਰ ਕੌਰ ਸੰਧੂ, ਡਾ. ਚਰਨਜੀਤ ਸਿੰਘ ਗੁਮਟਾਲਾ, ਜਿਲਾ ਸਿਖਿਆ ਅਫ਼ਸਰ ਗੁਰਦਾਸਪੁਰ ਹਰਪਾਲ ਸਿੰਘ ਸੰਧਾਵਾਲੀਆ ਸੁਸ਼ੋਭਿਤ ਸਨ।ਸਰੋਤਿਆਂ ਵਿੱਚ ਰਾਜਖੁਸ਼ਵੰਤ ਸਿੰਘ, ਬਲਬੀਰ ਸਿੰਘ ਰੰਧਾਵਾ ਤੇ ਹੋਰ ਪਤਵੰਤੇ ਹਾਜਰ ਸਨ।
ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਜੀਅ ਆਏ ਹਏ ਪਤਵੰਤਿਆਂ ਪਤਵੰਤਿਆਂ ਨੂੰ ਜੀਅ ਆਇਆਂ ਕਿਹਾ।ਸਟੇਜ਼ ਦਾ ਸੰਚਾਲਨ ਅੰਮ੍ਰਿਤ ਲਾਲ ਮੰਨਣ ਨੇ ਕਰਦਿਆਂ ਮਹਿਮਾਨਾਂ ਅਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨਿਵਾਸ ਦੇ ਪ੍ਰਬੰਧਕਾਂ ਧੰਨਵਾਦ ਕੀਤਾ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media