Friday, October 9, 2026

ਜਿਲ੍ਹਾ ਸਿੱਖਿਆ ਅਫਸਰ ਨੇ ਸਰਕਾਰ ਵਲੋਂ ਭੇਜੀ ਗਰਾਂਟ ਸਕੂਲ ਨੂੰ ਸੌਂਪੀ

ਸੰਗਰੂਰ, 15 ਅਪਰੈਲ (ਜਗਸੀਰ ਲੌਂਗੋਵਾਲ) -ਸਕੂਲ ਟਿੱਬੀ ਰਵਿਦਾਸਪੁਰਾ ਵਿਖੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਸਰਕਾਰ ਵਲੋਂ ਗਰਾਂਟਾਂ ਭੇਜੀਆਂ ਜਾ ਰਹੀਆਂ ਹਨ।ਜਿ਼ਲ੍ਹਾ ਸਿੱਖਿਆ ਅਫ਼ਸਰ ਸੰਗਰੂਰ ਵਲੋਂ ਇੱਕ ਕਮਰੇ ਲਈ ਤਿੰਨ ਲੱਖ ਰੁਪਏ ਦੀ ਪਹਿਲੀ ਕਿਸ਼ਤ ਸਕੂਲ ਨੂੰ ਸੌਂਪੀ ਗਈ ਹੈ।ਅੱਜ ਸਕੂਲ ਵਿੱਚ ਕਮਰੇ ਦੀ ਉਸਾਰੀ ਲਈ ਸਟਾਫ ਅਤੇ ਕਮੇਟੀ ਮੈਂਬਰ ਨਗਰ ਪੰਚਾਇਤ ਵਲੋਂ ਅਰਦਾਸ ਕਰਵਾ ਕੇ ਨੀਂਹ ਰੱਖਿਆ ਗਿਆ ਹੈ, ਤਾਂ ਕਿ ਸਕੂਲ ਅਤੇ ਬੱਚਿਆਂ ‘ਤੇ ਪ੍ਰਮਾਤਮਾ ਦਾ ਅਸ਼ੀਰਵਾਦ ਹਮੇਸ਼ਾਂ ਮਿਲਦਾ ਰਹੇ।
                        ਇਸ ਮੌਕੇ ਸਕੂਲ ਦੇ ਸੀਨੀਅਰ ਮੈਡਮ ਸੋਨੀਆ ਸ਼ਰਮਾ, ਸਮੂਹ ਸਟਾਫ, ਸਰਪੰਚ ਹਰਜਸ ਸਿੰਘ (ਨਿੱਕਾ), ਮੈਂਬਰ ਅਜੈਬ ਸਿੰਘ, ਮਾਸਟਰ ਕਮਲ ਕਮੇਟੀ ਮੈਂਬਰ, ਮੇਵਾ ਸਿੰਘ ਚੇਅਰਮੈਨ, ਜਗਤਾਰ ਸਿੰਘ, ਦਲਜੀਤ ਸਿੰਘ, ਜਗਦੇਵ ਸਿੰਘ, ਸੋਮਾ ਰਾਣੀ, ਅਮਨਦੀਪ ਕੌਰ, ਸੀਮਾ ਰਾਣੀ ਤੇ ਸਮੂਹ ਨਗਰ ਨਿਵਾਸੀ ਮੌਜ਼ੂਦ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …