Monday, December 23, 2024

ਡਾ. ਭੀਮ ਰਾਓ ਅੰਬੇਡਕਰ ਜੀ ਵਲੋਂ ਬਣਾਏ ਸੰਵਿਧਾਨ ਨੂੰ ਬਚਾਉਣ ਦੀ ਲੋੜ – ਕਾਮਰੇਡ ਤੁੰਗਾਂ

ਸੰਗਰੂਰ, 15 ਅਪਰੈਲ (ਜਗਸੀਰ ਲੌਂਗੋਵਾਲ) – ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਬ੍ਰਾਂਚ ਤੁੰਗਾਂ ਵਲੋਂ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ‘ਤੇ ਮੀਟਿੰਗ ਕੀਤੀ ਗਈ।ਤਹਿਸੀਲ ਸਕੱਤਰ ਕਾਮਰੇਡ ਸਤਵੀਰ ਤੁੰਗਾਂ ਨੇ ਇਸ ਸਮੇਂ ਕਿਹਾ ਕਿ ਅੱਜ ਡਾ. ਸਾਹਿਬ ਵਲੋਂ ਬਣਾਏ ਸਵਿਧਾਨ ਨੂੰ ਬਚਾਉਣ ਦੀ ਲੋੜ ਹੈ।ਦੇਸ਼ ਦੀ ਸੱਤਾ ‘ਤੇ ਕਾਬਜ਼ ਫਿਰਕੂ ਆਰ.ਐਸ.ਐਸ ਤੇ ਭਾਜਪਾ ਦੇ ਟੋਲੇ ਤੋਂ ਦੇਸ਼ ਦੇ ਸਵਿਧਾਨ ਨੂੰ ਵੱਡਾ ਖਤਰਾ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ, ਮਜ਼ਦੂਰ ਤੇ ਮਿਹਨਤਕਸ਼ ਕਿਰਤੀ ਲੋਕਾਂ ਤੋਂ ਸੋਧਾਂ ਦੇ ਨਾਂ `ਤੇ ਉਨ੍ਹਾਂ ਦੇ ਵਿਧਾਨਕ ਹੱਕ ਖੋਹ ਰਹੀ ਹੈ।ਦੇਸ਼ ਦੇ ਸੰਵਿਧਾਨ ਨੂੰ ਤੋੜ ਮਰੋੜ ਕੇ ਕਾਰਪੋਰੇਟ ਘਰਾਣਿਆਂ ਦੇ ਪੱਖ ਦਾ ਬਣਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਕਿਰਤੀ ਲੋਕਾਂ ਦੇ ਹੱਕਾਂ `ਤੇ ਪੈ ਰਹੇ ਡਾਕਿਆਂ ਨੂੰ ਰੋਕਣ ਲਈ ਸਾਨੂੰ `ਲਾਲ ਝੰਡੇ` ਦੀ ਅਗਵਾਈ ਵਿੱਚ ਇਕਜੱਟ ਹੋ ਕੇ ਭਾਜਪਾ ਸਰਕਾਰ ਨੂੰ ਕੇਂਦਰ ਵਿਚੋਂ ਉਖਾੜ ਸੁੱਟਣਾ ਹੋਵੇਗਾ।
                ਇਸ ਮੌਕੇ ਕਾ. ਬਹਾਦਰ ਸਿੰਘ, ਕਾ. ਬੇਅੰਤ ਸਿੰਘ, ਸਰਪੰਚ ਜਗਪਾਲ ਸਿੰਘ, ਡਾ. ਸੰਦੀਪ ਸਿੰਘ ਉਪਲੀ, ਹਰਦਿਆਲ ਸਿੰਘ, ਸ਼ਿੰਗਾਰ ਸਿੰਘ, ਭੂਰਾ ਸਿੰਘ, ਮਾਤਾ ਗੁਰਦੇਵ ਕੌਰ, ਪਾਲ ਕੌਰ ਤੇ ਸੁਖਪਾਲ ਕੌਰ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …