Monday, July 20, 2026

ਪੂਰਨ ਨਸ਼ਾਬੰਦੀ ਤੇ ਹੋਰ ਮੰਗਾਂ ਸਬੰਧੀ ਐਸ.ਐਸ.ਪੀ ਦਿਹਾਤੀ ਦਫਤਰ ਬਾਹਰ ਮੋਰਚਾ 16 ਅਪ੍ਰੈਲ ਨੂੰ

ਕਿਸਾਨ ਮਜ਼ਦੂਰ ਜਥੇਬੰਦੀ ਕਣਕ ਦੀ ਖਰੀਦ ਲਈ 25 ਅਪ੍ਰੈਲ ਨੂੰ ਜਾਮ ਕਰੇਗੀ ਰੇਲਾਂ
ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕਿਸਾਨ ਮਜ਼ਦੂੀਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਰਣਜੀਤ ਸਿੰਘ ਕਲੇਰਬਾਲਾ, ਅਤੇ ਜਰਮਨਜੀਤ ਸਿੰਘ ਬੰਡਾਲਾ ਦੀ ਅਗਵਾਈ ਹੇਠ ਅੱਜ ਜਿਲ੍ਹਾ ਕਮੇਟੀ ਦੀ ਮੀਟਿੰਗ ਹੋਈ।ਕਿਸਾਨ ਆਗੂਆਂ ਨੇ ਦੱਸਿਆ ਕਿ ਨਸ਼ੇ ਕਾਰਨ ਹਰ ਰੋਜ਼ ਇਕ ਜਾਂ ਦੋ ਨੌਜਵਾਨਾਂ ਦੀ ਮੌਤ ਹੋ ਰਹੀ ਹੈ।ਭਗਵੰਤ ਸਿੰਘ ਮਾਨ ਸਰਕਾਰ ਇੱਕ ਮਹੀਨਾ ਬੀਤਣ ਦੇ ਬਾਵਜ਼ੂਦ ਨਸ਼ੇ ਕੰਟਰੋਲ ਨਹੀ ਕਰ ਸਕੀ।ਇਸ ਲਈ ਪੰਜਾਬ ਦੇ ਕਿਸਾਨਾਂ ਮਜਦੂਰਾਂ ਨੂੰ ਬੇਨਤੀ ਹੈ ਕਿ ਜਵਾਨੀ ਨੂੰ ਬਚਾਉਣ ਲਈ 16 ਅਪ੍ਰੈਲ ਨੂੰ ਐਸ.ਐਸ.ਪੀ ਦਿਹਾਤੀ ਦਫਤਰ ਅੰਮ੍ਰਿਤਸਰ ਅੱਗੇ ਲੱਗਣ ਵਾਲੇ ਮੋਰਚੇ ਸ਼ਾਮਲ ਹੋਣ।ਉਨਾਂ ਕਿਹਾ ਕਿ ਉਨਾਂ ਦੀਆਂ ਹੋਰ ਮੰਗਾਂ ਵਲੋਂ ਪੰਜਾਬ ਵਿੱਚ ਪੁਲਿਸ ਲੋਕਾਂ ਦੇ ਜਾਨ ਮਾਲ ਦੀ ਰਾਖੀ, ਪਿੰਡ ਅਨਾਇਤਪੁਰਾ ਦੇ ਕੇਸ ਵਿਚੋਂ ਬੇਗੁਨਾਹ ਕਿਸਾਨਾਂ ਮਜ਼ਦੂਰਾਂ ਨੂੰ ਕੱਢਣ, ਪੁਲਿਸ ਪ੍ਰਸਾਸ਼ਨ ਵਿਦੇਸ਼ ਭੇਜਣ ਦੇ ਨਾਮ ਹੇਠ ਨੌਜਵਾਨਾਂ ਨਾਲ ਹੋਈਆਂ ਠੱਗੀਆਂ ਖਿਲਾਫ਼ ਕਾਰਵਾਈ, ਪਿੰਡ ਕੋਟਲਾ ਸੁਲਤਾਨ ਦੇ ਕਿਸਾਨ ਖਿਲਾਫ਼ ਲਗਾਇਆ ਝੂਠਾ ਐਸ.ਸੀ ਐਕਟ ਖਤਮ ਕਰਨਾ ਸ਼ਾਮਲ ਹੈ।ਉਨਾਂ ਕਿਹਾ ਕਿ ਮਾਰਚ ਮਹੀਨੇ ‘ਚ ਜਿਆਦਾ ਗਰਮੀ ਪੈਣ ਕਾਰਨ ਕੁੱਝ ਕਣਕ ਦੇ ਦਾਣੇ ਵਿਕਸਿਤ ਨਾ ਹੋਣ ਕਰਕੇ, ਉਸ ਦਾ ਬਹਾਨਾ ਬਣਾ ਕੇ ਕੇਂਦਰ ਤੇ ਪੰਜਾਬ ਸਰਕਾਰ ਕਿਸਾਨਾਂ ਦੀ ਕਣਕ ਨਿੱਜੀ ਵਪਾਰੀਆਂ ਨੂੰ ਲੁਟਾਉਣਾ ਚਾਹੁੰਦੀ ਹੈ।ਇਸ ਲਈ ਕਣਕ ਦੀ ਖਰੀਦ ਬੰਦ ਹੈ।ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਣਕ ਖਰੀਦ ਦੇ ਨਿਯਮਾਂ ਵਿੱਚ ਢਿੱਲ ਦੇਵੇ ਤੇ ਕਣਕ ਪੂਰੇ ਭਾਅ ‘ਤੇ ਖਰੀਦੇ ਨਹੀਂ ਤਾਂ 25 ਅਪ੍ਰੈਲ ਨੂੰ ਰੇਲਾਂ ਰੋਕੀਆਂ ਜਾਣਗੀਆਂ।ਲੋਕਾਂ ਦੀ ਪ੍ਰੇਸ਼ਾਨੀ ਲਈ ਕੇਂਦਰ ਸਰਕਾਰ ਜਿੰਮੇਵਾਰ ਹੋਵੇਗੀ।
               ਇਸ ਮੌਕੇ ਬਾਜ਼ ਸਿੰਘ ਸਾਰੰਗੜਾ, ਗੁਰਲਾਲ ਸਿੰਘ, ਲਖਵਿੰਦਰ ਸਿੰਘ ਡਾਲਾ, ਕੰਧਾਰਾ ਸਿੰਘ ਭੋਏਵਾਲ, ਬਲਦੇਵ ਸਿੰਘ ਬੱਗਾ, ਡਾ: ਕੰਵਰਦਲੀਪ ਸਿੰਘ, ਸਵਿੰਦਰ ਸਿੰਘ ਰੂਪੋਵਾਲੀ, ਸੁਖਦੇਵ ਸਿੰਘ ਚਾਟੀਵਿੰਡ, ਗੁਰਭੇਜ ਸਿੰਘ ਝੰਡੇ, ਅਮਰਦੀਪ ਸਿੰਘ ਗੋਪੀ ਆਦਿ ਜਿਲ੍ਹਾ ਆਗੂ ਵੀ ਹਾਜ਼ਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …