Tuesday, November 24, 2026

ਸੜਕ ਹਾਦਸੇ ਦੌਰਾਨ ਹੋਣਹਾਰ ਨੌਜਵਾਨ ਦੀ ਮੌਤ ਕਾਰਨ ਇਲਾਕੇ ‘ਚ ਸ਼ੋਕ

ਸੰਗਰੂਰ, 16 ਅਪ੍ਰੈਲ (ਜਗਸੀਰ ਲੌਂਗੋਵਾਲ) – ਬੀਤੀ 14 ਤੇ 15 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਭਵਾਨੀਗੜ੍ਹ-ਪਟਿਆਲਾ ਮੁੱਖ ਮਾਰਗ `ਤੇ ਦਲਜੀਤ ਢਾਬੇ ਦੇ ਨਜ਼ਦੀਕ ਟਰੱਕ ਅਤੇ ਮੋਟਰਸਾਈਕਲ ਵਿਚਕਾਰ ਵਾਪਰੇ ਸੜਕ ਹਾਦਸੇ ਦੌਰਾਨ ਕਸਬਾ ਲੌਂਗੋਵਾਲ ਦੇ ਇੱਕ ਹੋਣਹਾਰ ਨੌਜਵਾਨ ਸ਼ਫੀ ਖਾਨ ਪੁੱਤਰ ਬਹਾਦਰ ਖਾਨ ਦੀ ਮੌਤ ਹੋ ਜਾਣ `ਤੇ ਇਲਾਕੇ ਵਿੱਚ ਸ਼ੋਕ ਦੀ ਲਹਿਰ ਹੈ।ਜਿਕਰਯੋਗ ਹੈ ਕਿ ਇਸੇ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੂਜਾ ਨੌਜਵਾਨ ਰਾਜਵਿੰਦਰ ਸਿੰਘ ਵੀ ਗੰਭੀਰ ਹਾਲਤ ਵਿੱਚ ਜ਼ਖਮੀ ਹੋਇਆ ਸੀ, ਜਿਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
                ਸੂਫੀ ਖਾਨ ਦੀ ਮੌਤ `ਤੇ ਇਲਾਕੇ ਦੇ ਮੋਹਤਬਰਾਂ ਵਿਜੈ ਕੁਮਾਰ ਗੋਇਲ, ਰੀਤੂ ਗੋਇਲ ਪ੍ਰਧਾਨ ਨਗਰ ਕੌਂਸਲ, ਗੁਰਮੀਤ ਸਿੰਘ ਕੌਂਸਲਰ, ਪ੍ਰੈਸ ਕਲੱਬ ਲੌਂਗੋਵਾਲ (ਰਜਿ:) ਦੇ ਪ੍ਰਧਾਨ ਜਗਸੀਰ ਸਿੰਘ ਜਨਰਲ ਸਕੱਤਰ ਸ਼ੇਰ ਸਿੰਘ ਖੰਨਾ, ਮੀਤ ਪ੍ਰਧਾਨ ਜੁੰਮਾ ਸਿੰਘ, ਜਗਜੀਤ ਸਿੰਘ ਦੁੱਲਟ ਕੌਂਸਲਰ, ਜਸਵੀਰ ਸਿੰਘ ਜੱਸੀ ਇੰਚਾਰਜ਼ ਸਿੱਖ ਮਿਸ਼ਨ ਹਰਿਆਣਾ, ਨਿਗਮ ਖਾਨ, ਜਗਸੀਰ ਸਿੰਘ ਗਾਂਧੀ, ਪਰਮਜੀਤ ਸਿੰਘ ਗਾਂਧੀ, ਗੁਲਜ਼ਾਰ ਸਿੰਘ (ਭੀਮ ਪਾਧੜਾ), ਲਖਵਿੰਦਰ ਸਿੰਘ ਭਾਲ, ਪਰਗਟ ਸਿੰਘ ਨਮੋਲ, ਦਰਸ਼ਨ ਖਾਨ, ਰਾਜ ਖਾਨ, ਵਿੱਕੀ ਸਿੰਘ, ਆਮੀਨ ਖਾਨ, ਨਬੀ ਖਾਨ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
                     ਪਰਿਵਾਰਕ ਮੈਂਬਰਾਂ ਅਨੁਸਾਰ ਸ਼ਫੀ ਖਾਨ ਨਮਿੱਤ ਪਾਠ ਦਾ ਭੋਗ ਅੱਜ ਸਵੇਰੇ 10.00 ਵਜੇ ਗਾਹੂ ਪੱਤੀ, ਨੇੜੇ ਬਰਾੜਾਂ ਵਾਲੀ ਝਿੜੀ ਲੌਂਗੋਵਾਲ ਵਿਖੇ ਪਾਇਆ ਜਾਵੇਗਾ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …