Thursday, March 5, 2026

ਕੇ.ਐਮ.ਵੀ. ਵਿਚ ‘ਕੈਮ-ਫੈਸਟ’ ਦਾ ਆਯੋਜਨ

PPN2611201407

ਜਲੰਧਰ, 26 ਨਵੰੰਬਰ (ਪਵਨਦੀਪ ਸਿੰਘ/ਪਰਮਿੰਦਰ ਸਿੰਘ)- ਕੰਨਿਆਂ ਮਹਾ ਵਿਦਿਆਲਾ ਜਲੰਧਰ ਦੇ ਕੈਮਿਸਟਰੀ ਵਿਭਾਗ ਵੱਲੋਂ ‘ਕੈਮ ਫੈਸਟ’ ਦਾ ਆਯੋਜਨ ਕੀਤਾ ਗਿਆ, ਜਿਸ ਦਾ ਮਨੋਰਥ ਵਿਦਿਆਰਥੀਆ ਅੰਦਰ ਕੈਮਿਸਟਰੀ ਵਿਸ਼ੇ ਪ੍ਰਤੀ ਦਿਲਚਸਪੀ ਪੈਦਾ ਕਰਨ ਦੇ ਨਾਲ-ਨਾਲ ਰੋਜ ਮਰਖ਼ਾਂ ਦੀ ਜ਼ਿੰਦਗੀ ਵਿਚ ਕੈਮਿਸਟਰੀ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਸੀ।ਇਸ ਦੌਰਾਨ ਵਿਦਿਆਰਥਣਾਂ ਵੱਲੋਂ ਕੈਮਿਸਟਰੀ ਵਿਸ਼ੇ ਦੇ ਵਿਭਿੰਨ ਪੱਖਾਂ ਨੂੰ ਸਕਿਟ ਅਤੇ ਕੋਰੀਓਗ੍ਰਾਫੀ ਦੇ ਮਾਧਿਅਮ ਰਾਹੀਂ ਬੜੇ ਹੀ ਦਿਲਚਸਪ ਢੰਗ ਦੇ ਨਾਲ ਪੇਸ਼ ਕੀਤਾ ਗਿਆ ਜਿਸ ਵਿਚ ਇਹ ਦੱਸਣ ਦਾ ਯਤਨ ਕੀਤਾ ਗਿਆ ਕਿ ਕਿਵੇਂ ਕੈਮਿਸਟਰੀ ਸਾਡੀ ਜੀਵਨ ਸ਼ੈਲੀ ਵਿਚ ਮਹੱਤਵਪੂਰਨ ਸਥਾਨ ਬਣਾਉਂਦਿਆਂ ਹੋਇਆਂ ਮਨੁੱਖੀ ਜੀਵਨ ਨੂੰ ਆਸਾਨ ਬਣਾ ਦਿੱਤੀ ਹੈ।
ਕਾਲਜ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾਾ ਨੇ ਇਸ ਆਯੋਜਨ ਲਈ ਪੂਰੇ ਕੈਮਿਸਟਰੀ ਵਿਭਾਗ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥਣਾਂ ਦੀ ਸ਼ਖ਼ਸੀਅਤ ਦੇ ਬਹੁਪੱਖੀ ਵਿਕਾਸ ਵਿਚ ਯਕੀਨਨ ਹੀ ਸਹਾਈ ਹੁੰਦੇ ਹਨ।ਉਹਨਾਂ ਨੇ ਜੇਤੂ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਇਸ ਸਮੁੱਚੇ ਆਯੋਜਨ ਦੀ ਸਫਲਤਾ ਦੀ ਪ੍ਰਸੰਸਾ ਕੀਤੀ ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply