Tuesday, October 6, 2026

ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੀ ਕਾਰਜਕਾਰਨੀ ਮੀਟਿੰਗ ‘ਚ ਪੇਸ਼ ਕੀਤਾ ਸਲਾਨਾ ਲੇਖਾ-ਜੋਖਾ

ਮਹੀਨਾਵਾਰ ਸਨਮਾਨ ਸਮਾਗਮ 24 ਅਪ੍ਰੈਲ ਨੂੰ

ਸੰਗਰੂਰ, 21 ਅਪ੍ਰੈਲ (ਜਗਸੀਰ ਲੌਂਗੋਵਾਲ) – ਸਥਾਨਕ ਬਨਾਸਰ ਬਾਗ ਵਿਖੇ ਸਥਿਤ ਦਫਤਰ ਵਿਖੇ ਸੀਨੀਅਰ ਸੀਨੀਅਰ ਭਲਾਈ ਸੰਸਥਾ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੰਸਥਾ ਪ੍ਧਾਨ ਪਾਲਾ ਮੱਲ ਸਿੰਗਲਾ ਦੀ ਪ੍ਧਾਨਗੀ ਅਤੇ ਗੁਰਿੰਦਰਜੀਤ ਸਿੰਘ ਵਾਲੀਆ, ਮਹਾਸ਼ਾ ਵਰਿੰਦਰ ਕੁਮਾਰ ਦੀ ਦੇਖ ਰੇਖ ਹੇਠ ਹੋਈ।ਭੁਪਿੰਦਰ ਸਿੰਘ ਜੱਸੀ ਸਕੱਤਰ ਨੇ ਮੈਬਰਾਂ ਦਾ ਸਵਾਗਤ ਕੀਤਾ ਤੇ ਦੱਸਿਆ ਕਿ ਬਜੁਰਗਾਂ ਦੀ ਸਿਹਤ ਤੰਦਰੁਸਤੀ ਨੂੰ ਮੁੱਖ ਰੱਖਦਿਆਂ ਸੰਸਥਾ ਵੱਲੋਂ ਦੋ ਮੈਗਾ ਮੈਡੀਕਲ ਕੈਂਪ ਪਰਾਈਮ ਹਸਪਤਾਲ ਪਟਿਆਲਾ ਅਤੇ ਹੀਰੋ ਹਾਰਟ ਸੈੰਟਰ ਡੀ.ਐਮ.ਸੀ ਲੁਧਿਆਣੇ ਦੇ ਸਹਿਯੋਗ ਨਾਲ ਲਗਾਏ ਗਏ।ਕੋਰੋਨਾ ਮੁਕਤ ਟੀਕਾ ਕਰਨ ਕੈੰਂਪ ਵੀ ਲਗਾਇਆ ਗਿਆ।ਸੰਸਥਾ ਦੇ ਵਿੱਤ ਸਕੱਤਰ ਰਾਜ ਕੁਮਾਰ ਗਰਗ ਨੇ ਨਵੀਂ ਗਠਿਤ ਹੋਈ ਪ੍ਬੰਧਕੀ ਕਮੇਟੀ ਦੁਆਰਾ ਅਗਸਤ 2021 ਤੋਂ ਮਾਰਚ 2022 ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ ਇਸ ਸਬੰਧੀ ਓ.ਪੀ ਅਰੋੜਾ, ਮੱਘਰ ਸਿੰਘ ਸੋਹੀ, ਡਾ. ਨਰਵਿੰਦਰ ਸਿੰਘ ਕੌਸ਼ਲ, ਗਿਆਨ ਚੰਦ ਸਿੰਗਲਾ, ਸੁਰਿੰਦਰ ਪਾਲ ਸਿੰਘ ਸਿਦਕੀ, ਕੈਪਟਨ ਜਸਵੰਤ ਸਿੰਘ ਆਦਿ ਮੈਬਰਾਂ ਵੱਲੋਂ ਵਿਚਾਰ-ਚਰਚਾ ਕਰਨ ਉਪਰੰਤ ਸਰਬਸੰਮਤੀ ਨਾਲ ਇਸ ਨੂੰ ਪਾਸ ਕਰ ਦਿੱਤਾ ਗਿਆ।ਪਾਲਾ ਮੱਲ ਪ੍ਰਧਾਨ ਨੇ ਕਿਹਾ ਕਿ ਮੈੱਬਰਾਂ ਦੀ ਵਧ ਰਹੀ ਗਿਣਤੀ ਤੇ ਸਹੂਲਤ ਨੂੰ ਮੁੱਖ ਰੱਖਦਿਆਂ ਬਣਾਏ ਹੋਏ ਸ਼ੈਡ ਵਿੱਚ ਵਾਧਾ ਕੀਤਾ ਗਿਆ ਹੈ।ਜਿਸ ਸਬੰਧੀ ਵਿਜੈ ਇੰਦਰ ਸਿੰਗਲਾ ਸਾਬਕਾ ਮੰਤਰੀ ਪੰਜਾਬ ਦੀ ਬਦੌਲਤ ਪੀ.ਡਬਲਿਊ.ਡੀ ਵਲੋਂ ਵਿਸ਼ੇਸ਼ ਵਿੱਤੀ ਸਹਿਯੋਗ ਪਾ੍ਪਤ ਹੋਇਆ ਹੈ।ਜਿੰਮ ਦੇ ਸਾਜੋ ਸਮਾਨ ਵਿੱਚ ਤਿੰਨ ਨਵੀਆਂ ਮਸ਼ੀਨਾਂ ਵੀ ਸ਼ਾਮਿਲ ਕਰ ਦਿੱਤੀਆਂ ਹਨ।ਉਨਾਂ ਦੱਸਿਆ ਕਿ ਸੰਸਥਾ ਦੇ ਮੈੱਬਰਾਂ ਸਬੰਧੀ ਤਿਆਰ ਕੀਤੀ ਜਾ ਰਹੀ ਡਾਇਰੈਕਟਰੀ ਅੰਤਿਮ ਛੋਹਾਂ ਤੇ ਹੈ ਅਤੇ ਮਈ ਮਹੀਨੇ ਦੇ ਸਮਾਗਮ ਵਿੱਚ ਇਹ ਰਲੀਜ਼ ਕਰ ਦਿੱਤੀ ਜਾਵੇਗੀ।ਇਹ ਵੀ ਫੈਸਲਾ ਹੋਇਆ ਕਿ ਮਹੀਨਾਵਾਰ ਸਨਮਾਨ ਸਮਾਗਮ 24 ਅਪ੍ਰੈਲ ਐਤਵਾਰ ਨੂੰ ਸ਼ਾਮ 4.00 ਵਜੇ ਕੀਤਾ ਜਾਵੇਗਾ।
                 ਇਸ ਮੌਕੇ ਓ.ਪੀ ਖਿੱਪਲ, ਵਿਜੈ ਕੁਮਾਰ ਸਿੰਗਲਾ, ਹਰਬੰਸ ਸਿੰਘ ਕੁਮਾਰ, ਗੁਰਮੀਤ ਸਿੰਘ ਕਾਲੜਾ, ਮਹਿੰਦਰ ਸਿੰਘ ਸੰਧੂ, ਰਾਮ ਸਰੂਪ ਅਲੀਸ਼ੇਰ, ਵੀ.ਕੇ ਬਜਾਜ, ਲਾਲ ਚੰਦ ਸੈਣੀ, ਬਲਵੰਤ ਸਿੰਘ, ਸੁਰਿੰਦਰ ਕੁਮਾਰ ਸ਼ੋਰੀ ਆਦਿ ਹਾਜ਼ਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …