ਸੰਗਰੂਰ, 28 ਅਪ੍ਰੈਲ (ਜਗਸੀਰ ਲੌਂਗੋਵਾਲ) – ਖੇਤੀ ਤਕਨੀਕਾਂ ‘ਤੇ ਕੇਂਦਰਿਤ ਸਲਾਈਟ ਡੀਮਡ ਯੂਨੀਵਰਸਿਟੀ ਲੌਂਗੋਵਾਲ ਵਿਖੇ ਟੈਕਫੈਸਟ 2022 ਦਾ ਅਗਾਜ਼ ਅੱਜ
ਸੰਸਥਾ ਦੇ ਅਹਾਤੇ ਵਿੱਚ ਨਿਰਦੇਸ਼ਕ ਡਾ. ਸੈਲੇਦਰ ਜੈਨ ਦੀ ਪ੍ਰਧਾਨਗੀ ਅਤੇ ਡਾ. ਦਲੀਪ ਕੁਮਾਰ ਦੀ ਅਗਵਾਈ ਵਿੱਚ ਹੋ ਰਿਹਾ ਹੈ।ਪ੍ਰੋਗਰਾਮ ਦੀ ਸੰਚਾਲਨ ਕਮੇਟੀ ਦੇ ਮੈਬਰਾਂ ਡਾਕਟਰ ਅਸਵਨੀ ਕੁਮਾਰ ਅਤੇ ਡਾਕਟਰ ਮਨਮੋਹਨ ਸਿੰਘ ਨੇ ਦੱਸਿਆ ਇਸ ਦਾ ਉਦਘਾਟਨ ਡਾਕਟਰ ਨਚੀਕੇਤ ਡਾਇਰੈਕਟਰ ਇੰਡੀਅਨ ਕੌਂਸਲ ਫਾਰ ਐਗਰੀਕਲਚਰ ਅਤੇ ਰਿਸਰਚ ਵਲੋਂ ਕੀਤਾ ਜਾਵੇਗਾ, ਜਦੋਂ ਕਿ ਪ੍ਰੋਫੈਸਰ ਇੰਦਰਾ ਮਨੀ ਮੁਖੀ ਇੰਡੀਅਨ ਕੌਂਸਲ ਫਾਰ ਐਗਰੀਕਲਚਰ ਰਿਸਰਚ ਮੁੱਖ ਮਹਿਮਾਨ ਹੋਣਗੇ।ਸਮਾਗਮ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਵਿਦਿਆਰਥੀ ਪਾਣੀ ਤੇ ਮਿੱਟੀ ਨੂੰ ਬਚਾਉਣ ਦੀਆਂ ਤਕਨੀਕਾਂ ‘ਤੇ ਅਧਾਰਿਤ ਪ੍ਰਤੀਯੋਗਤਾਵਾਂ ਤੇ ਖੇਤੀ ਦੀਆਂ ਨਵੀਆਂ ਤਕਨੀਕਾਂ ਦੇ ਰੂਬਰੂ ਹੋਣਗੇ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media