Saturday, October 10, 2026

ਇੰਡੀਅਨ ਆਇਲ ਵਲੋਂ ਸਿਹਤ ਵਿਭਾਗ ਨੂੰ ਅਤਿ ਆਧੁਨਿਕ ਐਂਬੂਲੈਂਸ ਭੇਂਟ

ਕਪੂਰਥਲਾ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਇੰਡੀਅਨ ਆਇਲ ਵਲੋਂ ਜਨਤਕ ਸਿਹਤ ਸੇਵਾਵਾਂ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੀ ਅਗਵਾਈ ਹੇਠ ਇਕ ਅਤਿ ਆਧੁਨਿਕ ਐਂਬੂਲੈਂਸ ਸਰਕਾਰੀ ਹਸਪਤਾਲ ਫਗਵਾੜਾ ਨੂੰ ਦਾਨ ਦਿੱਤੀ ਗਈ ਹੈ।ਉਨਾਂ ਨੇ ਐਂਬੂਲੈਂਸ ਦੀ ਚਾਬੀ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੂੰ ਸੌਂਪੀ।
                  ਡਿਪਟੀ ਕਮਿਸ਼ਨਰ ਨੇ ਇੰਡੀਅਨ ਆਇਲ ਦੇ ਮੁੱਖ ਜਨਰਲ ਮੈਨੇਜ਼ਰ ਪ੍ਰਮੋਦ ਚੀਲੀ, ਡਿਪਟੀ ਜਨਰਲ ਮੈਨੇਜਰ ਨੀਰਜ ਕੁਮਾਰ ਸਿੰਘ ਤੇ ਹੋਰਨਾਂ ਵਲੋਂ ਸਿਹਤ ਵਿਭਾਗ ਨੂੰ ਦਿੱਤੀ ਐਂਬੂਲੈਂਸ ਬਦਲੇ ਧੰਨਵਾਦ ਕਰਦਿਆਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿਚ ਇਹ ਐਂਬੂਲੈਂਸ ਬਹੁਤ ਮਦਦਗਾਰ ਸਾਬਿਤ ਹੋਵੇਗੀ।ਇੰਡੀਅਨ ਆਇਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਲਗਭਗ 13.50 ਲੱਖ ਰੁਪੈ ਦੀ ਇਹ ਐਂਬੂਲੈਂਸ ਪੂਰੀ ਤਰਾਂ ਏ.ਸੀ ਤੇ ਲਗਾਤਾਰ ਆਕਸੀਜਨ ਸਪਲਾਈ ਵਾਲੀ ਹੈ, ਜੋ ਕਿ ਸਰਕਾਰੀ ਹਸਪਤਾਲ ਫਗਵਾੜਾ ਤਹਿਤ ਪੈਂਦੇ ਨੇੜਲੇ ਪਿੰਡਾਂ ਨੂੰ ਸੇਵਾ ਪ੍ਰਦਾਨ ਕਰੇਗੀ।
                ਇਸ ਮੌਕੇ ਡਿਪਟੀ ਜਨਰਲ ਮੈਨੇਜ਼ਰ ਜਸਜੀਤ ਸਿੰਘ, ਲਖਵਿੰਦਰ ਸਿੰਘ ਆਪਰੇਸ਼ਨ ਮੈਨੇਜ਼ਰ, ਡਾ. ਕਮਲ ਕਿਸ਼ੋਰ ਐਸ.ਐਮ.ਓ ਫਗਵਾੜਾ ਆਦਿ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …