ਅੰਮ੍ਰਿਤਸਰ, 2 ਮਈ (ਜਗਦੀਪ ਸਿੰਘ) – ਸੰਗਤਾਂ ਨੂੰ ਪਿੰਗਲਵਾੜੇ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇਣ ਹਿੱਤ ਪਿੰਗਲਵਾੜਾ ਮਾਨਾਂਵਾਲਾ ਬ੍ਰਾਚ ਵਿਖੇ ਇੱਕ
ਤਿਮਾਹੀ ਸੋਵੀਨਾਰ ਪਿੰਗਲਾਵਾੜਾ ਟਾਈਮਜ਼’ ਦਾ ਲੋਕ-ਅਰਪਣ ਸਮਾਰੋਹ ਕੀਤਾ ਗਿਆ।ਇਸ ਸੋਵੀਨਰ ਦਾ ਸੰਕਲਨ ਅਤੇ ਸੰਪਾਦਨ ਡਾ. ਜਗਦੀਪਕ ਸਿੰਘ ਉਪ-ਪ੍ਰਧਾਨ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੁਆਰਾ ਕੀਤਾ ਗਿਆ।ਇਸ ਸੋਵੀਨਰ ਦਾ ਮੁੱਖ ਉਦੇਸ਼ ਦੇਸ਼-ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਪਿਛਲੇ 3 ਮਹੀਨਿਆਂ ਦੌਰਾਨ ਪਿੰਗਲਵਾੜੇ ਵਿੱਚ ਹੋ ਰਹੀਆਂ ਮੁੱਖ ਗਤੀਵਿਧੀਆ ਬਾਰੇ ਜਾਣੂ ਕਰਵਾਉਣਾ ਹੈ।ਇਸ ਵਿੱਚ ਜਨਵਰੀ ਤੋਂ ਲੈ ਕੇ ਵਿਸਾਖੀ ਤੱਕ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ।ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ ਸੁਸਾਇਟੀ ਵੱਲੋਂ ਇਹ ਸੋਵੀਨਾਰ ਲੋਕ-ਅਰਪਣ ਕੀਤਾ ਗਿਆ।ਪਿੰਗਲਵਾੜਾ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਡਾ. ਜਗਦੀਪਕ ਸਿੰਘ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ।
ਇਸ ਮੌਕੇ ਪ੍ਰੀਤਇੰਦਰ ਜੀਤ ਕੌਰ ਮੈਂਬਰ ਪਿੰਗਲਵਾੜਾ ਸੁਸਾਇਟੀ, ਹਰਜੀਤ ਸਿੰਘ ਅਰੋੜਾ ਮੈਂਬਰ ਪਿੰਗਲਵਾੜਾ ਸੁਸਾਇਟੀ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ ਮੇਨ ਬ੍ਰਾਂਚ, ਜੈ ਸਿੰਘ ਪ੍ਰਸ਼ਾਸਕ ਮਾਨਾਂਵਾਲਾ ਬ੍ਰਾਂਚ, ਤਿਲਕ ਰਾਜ, ਗੁਰਨਾਇਬ ਸਿੰਘ, ਯੋਗੇਸ਼ ਸੂਰੀ, ਪਿ੍ਰੰਸੀਪਲ ਨਰੇਸ਼ ਕਾਲ਼ੀਆ, ਪਿ੍ਰੰਸੀਪਲ ਅਨੀਤਾ ਬੱਤਰਾ, ਵਾਰਡਾਂ ਅਤੇ ਹੋਸਟਲਾਂ ਦੇ ਇੰਚਾਰਜ਼ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media