Wednesday, October 7, 2026

ਭਾਰਤੀਆ ਪੋਸਟਲ ਕਰਮਚਾਰੀ ਫੈਡਰੇਸ਼ਨ ਨੇ ਕਰਵਾਇਆ ਗੁਰਮਤਿ ਸਮਾਗਮ

ਅੰਮ੍ਰਿਤਸਰ, 2 ਮਈ (ਸੁਖਬੀਰ ਸਿੰਘ) – ਭਾਰਤੀਆ ਪੋਸਟਲ ਕਰਮਚਾਰੀ ਫੈਡਰੇਸ਼ਨ ਵਲੋਂ ਨੋਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੁੱਚੇ ਦੇਸ਼ ਵਿੱਚ ਗੁਰਮਤਿ ਸਮਾਗਮ ਕਰਵਾਏ ਗਏ।ਐਸੋਸੀਏਸ਼ਨ ਦੀ ਅੰਮ੍ਰਿਤਸਰ ਡਵੀਜਨ ਵਲੋਂ ਵੀ ਗੁਰਦੁਆਰਾ ਸਾਹਿਬ ਨਵੀ ਸੜਕ ਕਟੜਾ ਕਰਮ ਸਿੰਘ ਸਥਿਤ ਪੋਸਟ ਆਫਿਸ ਵਿਖੇ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਵਿਜੈ ਕੁਮਾਰ ਸਰਕਲ ਸਕੱਤਰ, ਭਾਰਤੀਆ ਪੋਸਟਲ ਕਰਮਚਾਰੀ ਐਸੋਸੀਏਸ਼ਨ, ਗਰੁੱਪ ‘ਸੀ’ ਪੰਜਾਬ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।ਉਹਨਾਂ ਨੇ ਆਪਣੇ ਸੰਬੋਧਨ ‘ਚ ਗੁਰੁ ਸਾਹਿਬ ਦੀ ਜੀਵਨੀ ‘ਤੇ ਚਾਣਨਾ ਪਾਇਆ ਅਤੇ ਗੁਰੂ ਸਾਹਿਬ ਦੇ ਉਪਦੇਸ਼ਾਂ ‘ਤੇ ਚੱਲਣ ਲਈ ਪ੍ਰੇਰਿਤ ਕੀਤਾ।
                ਸਮਾਗਮ ਵਿੱਚ ਮਨਜੀਤ ਸਿੰਘ ਵਾਇਸ ਪ੍ਰਧਾਨ ਭਾਰਤੀਆ ਪੋਸਟਲ ਕਰਮਚਾਰੀ ਫੈਡਰੇਸ਼ਨ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ ਭਾਟੀਆ, ਰਾਜੇਸ਼ ਕੁਮਾਰ, ਸਰਬਜੀਤ ਸਿੰਘ, ਨਰੇਸ਼ ਕੁਮਾਰ ਡਵੀਜ਼ਨ ਸਕੱਤਰ, ਗੁਰਮੀਤ ਸਿੰਘ ਸਰਕਲ ਸਕੱਤਰ), ਰਾਮ ਸਿੰਘ ਡਵੀਜ਼ਨ ਸਕੱਤਰ), ਜਗਪ੍ਰੀਤ ਸਿੰਘ, ਰਾਕੇਸ਼ ਕੁਮਾਰ, ਪਵਨ ਕੁਮਾਰ ਸਮੇਤ ਐਸੋਸੀਏਸ਼ਨ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
                      ਇਸ ਮੌਕੇ ਬਾਬਾ ਸੂਰਤਾ ਸਿੰਘ, ਬਲਵਿੰਦਰ ਸਿੰਘ ਭਿੰਡਰ, ਕੰਵਲਜੀਤ ਸਿੰਘ ਸੇਠੀ ਅਤੇ ਇਲਾਕਾ ਨਿਵਾਸੀ ਹਾਜਰ ਸਨ।ਸਮਾਪਤੀ ‘ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …