Wednesday, October 7, 2026

ਸਰਕਾਰੀ ਸਕੂਲ ਰੱਤੋਕੇ ਦੇ ਵਿਦਿਆਰਥੀ ਡੀ.ਟੀ.ਐਫ ਵਜ਼ੀਫ਼ਾ ਪ੍ਰੀਖ਼ਿਆ ‘ਚ ਅੱਵਲ

ਸੰਗਰੂਰ, 3 ਮਈ (ਜਗਸੀਰ ਸਿੰਘ)- ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੇ ਵਿੱਦਿਆਰਥੀਆਂ ਨੇ ਡੀ.ਟੀ.ਐਫ ਵਜ਼ੀਫਾ ਪ੍ਰੀਖਿਆ ‘ਚ ਹਰ ਸਾਲ ਪਹਿਲੇ ਸਥਾਨ ਹਾਸਿਲ ਕਰਕੇ ਇਸ ਵਾਰ ਪ੍ਰਾਇਮਰੀ ਦੇ ਨਾਲ-ਨਾਲ਼ ੇ ਮਿਡਲ ਵਿੰਗ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਵਾਰ ਪ੍ਰਾਇਮਰੀ ਵਰਗ ਦੇ ਵਿਦਿਆਥੀਆਂ ਨੇ ਜਿਲ੍ਹਾ ਸੰਗਰੂਰ ਵਿਚੋਂ ਪਹਿਲੇ, ਦੂਜੇ ਸਥਾਨ ਸਮੇਤ ਕੁੱਲ ਪੰਦਰਾਂ ਸਥਾਨ ਹਾਸਿਲ ਕੀਤੇ ਹਨ।ਯੁਵਰਾਜ ਸਿੰਘ ਨੇ ਜਿਲ੍ਹੇ ਵਿਚੋਂ ਪਹਿਲਾ, ਸੁਖਲਵ, ਦਿਲਵੀਰ, ਦਿਨੇਸ਼ ਸ਼ਰਮਾ ਤਿੰਨਾਂ ਨੇ ਦੂਸਰਾ, ਗੁਰਜੋਤ ਸਿੰਘ ਨੇ ਤੀਸਰਾ, ਗੁਰਟੇਕ ਅਤੇ ਸਹਿਜਪ੍ਰੀਤ ਨੇ ਛੇਵਾਂ, ਭਾਗਦੀਪ ਤੇ ਸਤਵਿੰਦਰ ਨੇ ਅੱਠਵਾਂ, ਉਦੈ ਪ੍ਰਤਾਪ ਤੇ ਲਵ ਦੀਪ ਨੇ ਨੌਵਾਂ, ਸੁਖਮੀਤ, ਅਨੁ ਰੀਤ, ਮਨਪ੍ਰੀਤ ਤੇ ਮਨਦੀਪ ਨੇ ਬਾਰਵਾਂ ਸਥਾਨ ਹਾਸਿਲ ਕਰਕੇ ਰੱਤੋਕੇ ਸਕੂਲ਼ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
             ਮਿਡਲ ਵਰਗ ਵਿਚੋਂ ਕਰਨਵੀਰ ਸਿੰਘ ਨੇ ਜਿਲ੍ਹੇ ਵਿਚੋਂ ਪਹਿਲਾ, ਜਗਸੀਰ ਸਿੰਘ ਨੇ ਦੂਸਰਾ, ਅਰਮਾਨ ਦੀਪ ਨੇ ਚੌਥਾ ਅਤੇ ਦਮਨ ਜਿਤ ਨੇ ਪੰਜਵਾਂ, ਪ੍ਰਿਆ ਨੇ ਛੇਵਾਂ, ਜੈਸਮੀਨ ਨੇ ਸੱਤਵਾਂ, ਹਰਮਨ ਭੱਟੀ ਨੇ ਨੌਵਾਂ, ਮਨਿੰਦਰ ਨੇ ਦੱਸਵਾਂ, ਅੰਸ਼ਪ੍ਰੀਤ ਨੇ ਗਿਆਰਵਾਂ ਸਥਾਨ ਹਾਸਿਲ ਕਰਕੇ ਸਕੂਲ ਦੇ ਨਾਮ ਨੂੰ ਚਾਰ ਚੰਨ ਲਗਾਏ ਹਨ।
              ਵਿੱਦਿਆਰਥੀਆਂ ਦੀਆਂ ਪ੍ਰਾਪਤੀਆਂ ‘ਤੇ ਬੋਲਦਿਆਂ ਸਕੂਲ਼ ਕਮੇਟੀ ਪ੍ਰਧਾਨ ਬਲਜੀਤ ਬੱਲੀ ਨੇ ਇਸ ਪ੍ਰਾਪਤੀ ਨੂੰ ਆਉਣ ਵਾਲ਼ੇ ਵਿਦਿਅਰਥੀਆ ਲਈ ਪ੍ਰੇਰਨਾ ਮਈ ਦੱਸਿਆ ਹੈ।ਗਿਆਨ ਸਿੰਘ ਭੁੱਲਰ ਅਤੇ ਸਰਪੰਚ ਕੁਲਦੀਪ ਕੌਰ ਨੇ ਪਿੰਡ ਵਾਸੀਆਂ, ਵਿੱਦਿਆਰਥੀਆਂ, ਮਾਪਿਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ।
               ਇਸ ਮੌਕੇ ਵੀਰਪਾਲ ਸਿੰਘ, ਕੁਲਦੀਪ ਸਿੰਘ, ਸਲਵਿੰਦਰ ਸਿੰਘ, ਗੁਰਚਰਨ ਸਿੰਘ, ਸਾਹਿਬ ਸਿੰਘ, ਪਾਲੀ ਧਨੌਲਾ, ਸੱਤਪਾਲ ਕੌਰ ਅਤੇ ਮੈਡਮ ਰਣਜੀਤ ਕੌਰ ਆਦਿ ਹਾਜ਼ਰ ਸਨ।
             ਜਿਕਰਯੋਗ ਹੈ ਕਿ ਇਹਨਾਂ ਸਾਰੇ ਵਿਦਿਆਰਥੀਆਂ ਨੂੰ ਡੀ.ਟੀ.ਐਫ ਵਲੋਂ ਜਿਲ੍ਹਾ ਪੱਧਰੀ ਸਮਾਗਮ ਵਿੱਚ ਸਨਮਾਨਿਤ ਵੀ ਕੀਤਾ ਜਾਵੇਗਾ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …