
ਫਾਜਿਲਕਾ, 26 ਨਵੰਬਰ (ਵਿਨੀਤ ਅਰੋੜਾ) – ਸਥਾਨਕ ਮਹਾਰਿਸ਼ੀ ਦਇਆ ਨੰਦ ਕਾਲਜ ਆਫ ਐਜੂਕੇਸ਼ਨ ਵਿੱਚ ਗਣਿਤ ਦਿਨ ਮਨਾਇਆ ਗਿਆ।ਜਿਸ ਵਿੱਚ ਡੀਏਵੀ ਕਾਲਜ ਆਫ ਐਜੂਕੇਸ਼ਨ, ਕੇਨਵੇ ਕਾਲਜ ਆਫ ਐਜੂਕੇਸ਼ਨ ਅਤੇ ਮਹਾਰਿਸ਼ੀ ਦਇਆ ਨੰਦ ਕਾਲਜ ਆਫ ਐਜੂਕੇਸ਼ਨ ਨੇ ਭਾਗ ਲਿਆ।ਇਹਨਾਂ ਵਿੱਚ ਡੀਏਵੀ ਕਾਲਜ ਆਫ ਐਜੂਕੇਸ਼ਨ ਨੇ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ ਅਤੇ ਸ਼ਿਖਿਅਤ ਸਹਾਇਕ ਸਾਮਗਰੀ ਦੀ ਉਸਾਰੀ ਵਿੱਚ ਵੀ ਡੀਏਵੀ ਕਾਲਜ ਆਫ ਐਜੂਕੇਸ਼ਨ ਨੇ ਪਹਿਲਾਂ ਸਥਾਨ ਹਾਸਲ ਕੀਤਾ।ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਗਿਜਵਾਨੀ ਨੇ ਦੱਸਿਆ ਕਿ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਵਨੀਸ਼ਾ ਕੰਬੋਜ, ਸ਼ਾਲਿਨੀ ਅਤੇ ਅੰਕੁਸ਼ ਖੁੰਗਰ ਨੇ ਪਹਿਲਾਂ ਸਥਾਨ ਹਾਸਲ ਕੀਤਾ।ਜਦੋਂ ਕਿ ਸਿੱਖਿਅਤ ਸਹਾਇਕ ਸਾਮਗਰੀ ਦੇ ਨਿਰਮਾਣ ਲਈ ਜੋਸ਼ਿਨਾ ਨੂੰ ਪਹਿਲਾਂ ਸਥਾਨ ਮਿਲਿਆ।ਕਾਲਜ ਪ੍ਰਿੰਸੀਪਲ ਡਾ. ਸਰਿਤਾ ਗਿਜਵਾਨੀ, ਕਾਲਜ ਪ੍ਰਬੰਧਕ ਆਤਮਾ ਸਿੰਘ ਸੇਖਂੋ ਨੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਇੰਚਾਰਜ ਕੰਪਿਊਟਰ ਇਸਟਰਕਟਰ ਰਮਨ ਕੁਮਾਰ ਨੂੰ ਵਧਾਈ ਦਿੱਤੀ ਹੈ ।
Punjab Post Daily Online Newspaper & Print Media