ਸੰਗਰੂਰ, 13 ਮਈ (ਜਗਸੀਰ ਲੌਂਗੋਵਾਲ) – ਆਪਣੀ ਧਰਤੀ, ਆਪਣੇ ਲੋਕਾਂ, ਆਪਣੀ ਬੋਲੀ, ਵਾਤਾਵਰਣ ਅਤੇ ਕੁਦਰਤ ਨੂੰ ਬੇਇੰਤਹਾ ਮੁਹੱਬਤ ਕਰਨ ਵਾਲੇ ਮਨੁੱਖ ਦਾ
ਕਣ ਕਣ ਆਪਣੇ ਦੇਸ਼ ਨੂੰ ਸਮਰਪਿਤ ਹੁੰਦਾ ਹੈ।ਜ਼ਿੰਦਗੀ ਨੂੰ ਅਸਲ ਵਿੱਚ ਜਿਉਣ ਦਾ ਮਿਜਾਜ਼ ਹਾਸਲ ਕਰਨ ਵਾਲੇ ਬਾਂਸਲਜ਼ ਗਰੁੱਪ ਸੂਲਰ ਘਰਾਟ ਦੇ ਐਮ.ਡੀ ਸੰਜੀਵ ਬਾਂਸਲ ਚੇਅਰਮੈਨ ਸਸਟੋਬਾਲ ਐਸੋਸੀਏਸ਼ਨ ਸੰਗਰੂਰ, ਵਾਇਸ ਚੇਅਰਮੈਨ ਮਾਤਾ ਚਿੰਤਪੂਰਨੀ ਚੈਰੀਟੇਬਲ ਟਰੱਸਟ ਨੇ 28ਵੀਂ ਵਾਰ ਆਪਣਾ ਖੂਨਦਾਨ ਕਰਨ ਸਮੇਂ ਇਹ ਸ਼ਬਦ ਕਹੇ। ਉਨ ਆਖਿਆ ਕਿ ਉਹ ਉਸ ਪਰਿਵਾਰ ਵਿੱਚ ਪੈਦਾ ਹੋਏ ਹਨ, ਜਿੱਥੇ ਦੂਜਿਆਂ ਦੀ ਮਦਦ ਕਰਨ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ।28ਵੀਂ ਵਾਰ ਖੂਨਦਾਨ ਕਰਕੇ ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਖੂਨ ਦਾਨ ਕਰਨਾ ਚਾਹੀਦਾ ਹੈ।ਫਿਲਮੀ ਅਦਾਕਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਸੰਜੀਵ ਬਾਂਸਲ ਹਮੇਸ਼ਾਂ ਤੰਦਰੁਸਤ ਰਹਿਣ ਤੇ ਇਹ ਖੂਨਦਾਨ ਦੇ ਰਿਕਾਰਡ ਦਾ ਸੈਂਕੜਾ ਪਾਰ ਕਰਨ।
ਇਸ ਮੌਕੇ ਅੰਕਿਤ ਬਾਂਸਲ, ਵਿਨਰਜੀਤ ਸਿੰਘ ਗੋਲਡੀ, ਰਜਿੰਦਰ ਸਿੰਘ ਰਾਜਾ, ਕਪੂਰ ਚੰਦ ਬਾਂਸਲ, ਗੁਰਤੇਜ ਸਿੰਘ ਸੂਲਰ, ਚਰਨਜੀਵ ਬਾਂਸਲ ਅਤੇ ਹੋਰ ਅਨੇਕਾਂ ਪਤਵੰਤਿਆਂ ਨੇ ਉਹਨਾਂ ਦੇ ਇਸ ਕਾਰਜ਼ ਦੀ ਸ਼ਲਾਘਾ ਕੀਤੀ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media