Tuesday, April 14, 2026

ਖ਼ਾਲਸਾ ਕਾਲਜ ਇੰਜੀਨੀਅਰਿੰਗ ਵਿਖੇ ਸਾਲਾਨਾ ਟੈਕ ਫੈਸਟ ‘ਟੈਕ ਊਰਜ਼ਾ’ ਦਾ ਆਯੋਜਨ

ਅੰਮ੍ਰਿਤਸਰ, 15 ਮਈ (ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ਸਮਾਰੋਹ ਮੌਕੇ ਅਕਾਦਮਿਕ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ’ਚ ਸ਼ਾਨਦਾਰ ਪ੍ਰਦਰਸ਼ਨ ਲਈ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਚੰਡੀਗੜ੍ਹ ਅਤੇ ਜੰਮੂ ਦੇ ਵੱਖ-ਵੱਖ ਕਾਲਜਾਂ ਦੇ 12 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਤਸਵੀਰ ਵਿੱਚ ਵਿਦਿਆਰਥਣ ਨੂੰ ਸਨਮਾਨਿਤ ਕਰਦੇ ਹੋਏ ਕਰਨਲ ਸੀ. ਏ.ਐਸ ਚੌਹਾਨ ਨਾਲ ਖੜ੍ਹੇ ਡਾ. ਮੰਜ਼ੂ ਬਾਲਾ ਤੇ ਹੋਰ ਸਟਾਫ਼।
ਪ੍ਰੋਗਰਾਮ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰੈਡ ਆਰਟਸ ਪੰਜਾਬ ਥੀਏਟਰ ਗਰੁੱਪ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਅਤੇ ਸਿੱਖਿਆ ਦੀ ਮਹੱਤਤਾ ਵਿਸ਼ੇ ’ਤੇ ਨੁੱਕੜ ਨਾਟਕ ‘ਵਾਂਗੀ’ ਪੇਸ਼ ਕੀਤਾ।ਇਸ ਮੌਕੇ ਰਜਿਸਟਰਾਰ ਇੰਜ਼. ਬਿਕਰਮਜੀਤ ਸਿੰਘ, ਡੀਨ ਆਰ.ਐਂਡ.ਸੀ ਡਾ. ਰਿਪਿਨ ਕੋਹਲੀ, ਡਿਪਟੀ ਡੀਨ ਪੀ.ਪ੍ਰਸ਼ਾਂਤ, ਡਾ. ਜੁਗਰਾਜ ਸਿੰਘ, ਰਾਜੀਵ ਸ਼ਰਮਾ, ਇੰਜ਼. ਸੁਖਮੀਤ ਕੌਰ, ਇੰਜ਼. ਜਸਲੀਨ ਕੌਰ, ਇੰਜ਼. ਜਸਪ੍ਰੀਤ ਸਿੰਘ, ਇੰਜ਼. ਸੰਦੀਪ ਸਿੰਘ, ਡਾ. ਰੁਚੀਹੰਡਾ, ਡਾ. ਸੰਦੀਪ ਦੇਵਗਨ, ਸ੍ਰੀਮਤੀ ਸੁਖਮਨਜੀਤ ਕੌਰ, ਸਾਹਿਲ ਅਰੋੜਾ, ਤਾਰਿਕ ਅਹਿਮਦ ਅਤੇ ਹੋਰ ਫੈਕਲਟੀ ਮੈਂਬਰ ਹਾਜ਼ਰ ਸਨ।

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …