ਅੰਮ੍ਰਿਤਸਰ, 15 ਮਈ (ਖੁਰਮਣੀਆਂ) – ਪਿਛਲੇ ਸਾਲਾਂ ਤੋਂ ਜਿਥੇ ਵਿਦਿਆਰਥੀ ਦੇ ਉਜਵਲ ਭਵਿੱਖ ਵਾਸਤੇ ਕਈ ਪ੍ਰੋਗਰਾਮ ਬਣਾਏ ਹਨ, ਉਥੇ ਸਕੂਲਾਂ, ਕਾਲਜ਼ਾਂ ਦੇ
ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਰਹੀ ਸੰਸਥਾ ਖ਼ਾਲਸਾ ਗਲੋਬਲ ਰੀਚ ਫਾਉਡੇਸਨ ਵਲੋਂ ਪਿਛਲੇ ਸਾਲ ਤੋਂ ਅਧਿਆਪਕ ਵਾਸਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ ‘ਬੈਸਟ ਟੀਚਰ ਆਫ ਦਾ ਈਅਰ ਐਵਾਰਡ’ ਦਾ ਐਲਾਨ ਕੀਤਾ ਹੈ।ਇਸ ਸਾਲ ਦੇ ਉਲੀਕੇ ਜਾਣ ਵਾਲੇ ਪ੍ਰੋਗਰਾਮ ਸਬੰਧੀ ਅੱਜ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜੀ.ਟੀ ਰੋਡ ਵਿਖੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੀ ਅਗਵਾਈ ’ਚ ਸਬੰਧਿਤ ਕਮੇਟੀ ਦੀ ਇਕ ਅਹਿਮ ਮੀਟਿੰਗ ਫ਼ਾਊਡੇਂਸਨ ਦੇ ਕੋਆਰਡੀਨੇਟਰ ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ ਨਾਲ ਕੀਤੀ ਗਈ।
ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਸਾਲ ਤੋਂ ਸ਼ੁਰੂਆਤ ਕੀਤੇ ਗਏ ਇਹ ਐਵਾਰਡ ਜਿੱਤਣ ਵਾਲੇ ਨੂੰ ਇਸ ਵਾਰ ਵੀ ਇਕ ਲੱਖ ਰੁਪੈ, 2 ਹੌਂਸਲਾ ਅਫਜ਼ਾਈ ਇਨਾਮ 25000, 15000 ਰੁਪਏ ਅਤੇ ਸਨਮਾਨ ਪੱਤਰ ਦੇ ਨਾਲ ਗੋਲਡ, ਸਿਲਵਰ, ਬ੍ਰਾਂਊਨਜ਼ ਮੈਡਲ ਵੀ ਦਿੱਤੇ ਜਾਣਗੇ।ਉਨ੍ਹਾਂ ਸਮੂਹ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਅਪਲਾਈ ਕਰਨ ਦੀ ਬੇਨਤੀ ਕਰਦਿਆਂ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠਾ, ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਸਮੇਤ ਕਾਲਜ ਦੀ ਸਮੁੱਚੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਲਈ ਧੰਨਵਾਦ ਕੀਤਾ।
ਇਸ ਮੀਟਿੰਗ ਦੌਰਾਨ ਕਮੇਟੀ ਦੇ ਮੁੱਖੀ ਅਤੇ ਕਾਲਜ ਪ੍ਰਿੰਸੀਪਲ ਹਰਪ੍ਰੀਤ ਕੌਰ, ਕਮੇਟੀ ਮੈਂਬਰ ਡਾ. ਨਿਰਮਲਜੀਤ ਕੌਰ, ਡਾ. ਗੁਰਜੀਤ ਕੌਰ, ਡਾ. ਬਿੰਦੂ ਸ਼ਰਮਾ, ਡਾ. ਮਨਿੰਦਰ ਕੌਰ, ਡਾ. ਅਵਨੀਤ ਕੌਰ, ਡਾ. ਰਾਜਵਿੰਦਰ ਕੌਰ ਸ਼ਾਮਿਲ ਹੋਏ।ਉਨ੍ਹਾਂ ਕਿਹਾ ਕਿ ਮੀਟਿੰਗ ’ਚ ਅਧਿਆਪਕਾਂ ਦੀ ਮੰਗ ’ਤੇ ਅਪਲਾਈ ਕਰਨ ਦੀ ਮਿਤੀ 31 ਮਈ ਤੱਕ ਅਤੇ ਦਸਤਾਵੇਜ਼ ਜਮ੍ਹਾ ਕਰਨ ਦੀ ਮਿਤੀ 31 ਜੁਲਾਈ ਕਰ ਦਿੱਤੀ ਗਈ ਹੈ।
Check Also
ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ
ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …
Punjab Post Daily Online Newspaper & Print Media