Friday, April 17, 2026

ਪਿਛਲੀਆਂ ਸਰਕਾਰਾਂ ਨੂੰ ਬਜ਼ੁਰਗ ਪੈਨਸ਼ਨਰਾਂ ਦੀਆਂ ਬਦਅਸੀਸਾਂ ਲੈ ਬੈਠੀਆਂ – ਪ੍ਰੇਮ ਸਾਗਰ ਸ਼ਰਮਾ

ਪੈਨਸ਼ਨਰਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਮੀਟਿੰਗ ਨੀਯਤ ਕਰਨ ਸਬੰਧੀ ਦਿੱਤਾ ਬੇਨਤੀ ਪੱਤਰ

ਸਮਰਾਲਾ, 18 ਮਈ (ਇੰਦਰਜੀਤ ਸਿੰਘ ਕੰਗ) – ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਕਨਵੀਨਰ ਅਤੇ ਪੰਜਾਬ ਪੈਨਸ਼ਨਰਜ਼ ਕਲਿਆਣ ਸੰਗਠਨ ਦੇ ਪ੍ਰਧਾਨ ਪ੍ਰੇਮ ਸਾਗਰ ਸ਼ਰਮਾ ਨੇ ਅੱਜ ਇੱਥੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨੀਂ ਦੁਪਹਿਰ ਮੌਕੇ ਜਦੋਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਵਕੀਲਾਂ ਨਾਲ ਸਲਾਹ ਮਸ਼ਵਰਾ ਕਰਨ ਲਈ ਪਹੁੰਚੇ ਤਾਂ ਸਾਡੀ ਜਥੇਬੰਦੀ ਨੇ ਉਨ੍ਹਾਂ ਨਾਲ ਆਏ ਉਚ ਅਧਿਕਾਰੀਆਂ ਨੂੰ ਪੈਨਸ਼ਨਰਾਂ ਦੀਆਂ ਚਾਰ ਜਰੂਰੀ ਮੰਗਾਂ 2.59 ਦਾ ਗੁਣਾਂਕ ਲਾਗੂ ਕਰਨਾ, ਕੇਂਦਰੀ ਤਰਜ਼ ‘ਤੇ 34 ਫੀਸਦੀ ਮਹਿੰਗਾਈ ਰਾਹਤ ਦੇਣਾ, 1 ਜਨਵਰੀ 2016 ਤੋਂ 30 ਜੂਨ 2021 ਤੱਕ ਦਾ ਬਣਦਾ ਬਕਾਇਆ, 1 ਜੁਲਾਈ 2015 ਤੋਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੀ ਅਦਾਇਗੀ ਕਰਨਾ, ਕੈਸ਼ਲੈਸ ਸਿਸਟਮ ਆਫ਼ ਟਰੀਟਮੈਂਟ ਮੁੜ ਲਾਗੂ ਕਰਨਾ ਆਦਿ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਮੁੱਖ ਮੰਤਰੀ ਨਾਲ ਮੀਟਿੰਗ ਨੀਯਤ ਕਰਨ ਲਈ ਬੇਨਤੀ ਪੱਤਰ ਸੌਂਪਿਆ।ਉਚ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਛੇਤੀ ਹੀ ਮੁੱਖ ਮੰਤਰੀ ਨਾਲ ਮੀਟਿੰਗ ਰਖਵਾ ਕੇ ਫਰੰਟ ਨੂੰ ਸੂਚਿਤ ਕਰ ਦਿੱਤਾ ਜਾਵੇਗਾ।
                      ਪ੍ਰੇਮ ਸਾਗਰ ਸ਼ਰਮਾ ਨੇ ਇਹ ਵੀ ਕਿਹਾ ਕਿ ਪਿੱਛਲੀਆਂ ਸਰਕਾਰਾਂ ਨੇ ਪੰਜਾਬ ਭਰ ਦੇ ਪੈਨਸ਼ਨਰਾਂ ਨਾਲ ਛਲ ਕਪਟ ਕਰਦੇ ਹੋਏ ਬੇਇਨਸਾਫੀ ਕੀਤੀ ਸੀ।ਉਨਾਂ ਕਿਹਾ ਕਿ ਬੁੱਢੇ ਤੇ ਬਿਮਾਰ ਪੈਨਸ਼ਨਰਾਂ ਦੀਆਂ ਬਦਅਸੀਸਾਂ ਕਾਰਣ ਹੀ ਪਹਿਲੀਆਂ ਸਰਕਾਰਾਂ ਲਈ ਵਿਧਾਨ ਸਭਾ ਦੇ ਦਰਵਾਜੇ ਬੰਦ ਹੋਏ ਹਨ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …