Tuesday, April 14, 2026

ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਗੁਰਮਤਿ ਸਵਾਲ ਲੜੀ ਦੇ ਜੇਤੂਆਂ ਦਾ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਸਨਮਾਨ

ਸੰਗਰੂਰ, 19 ਮਈ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਸੰਤਪੁਰਾ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਮਾਤਾ ਭਾਨੀ ਜੀ ਸੇਵਾ ਭਲਾਈ ਕੇਂਦਰ ਵਲੋਂ ਪ੍ਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਇਆ ਗਿਆ।ਅਰਵਿੰਦਰ ਸਿੰਘ ਪਿੰਕੀ, ਬਲਜਿੰਦਰ ਕੌਰ ਪ੍ਰਧਾਨ ਤੇ ਗੁਰਮੀਤ ਕੌਰ ਸਕੱਤਰ ਦੀ ਦੇਖ-ਰੇਖ ਹੇਠ ਹੋਏ ਸਮਾਗਮ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਦਲਵੀਰ ਸਿੰਘ ਬਾਬਾ ਦੀ ਅਗਵਾਈ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਸੰਗਤੀ ਪਾਠ ਨਾਲ ਕੀਤੀ ਗਈ।ਸੁਸਾਇਟੀ ਸੇਵਕ ਗੁਰਿੰਦਰ ਸਿੰਘ ਗੁਜਰਾਲ, ਚਰਨਜੀਤ ਪਾਲ ਸਿੰਘ, ਗੁਰਕੰਵਲ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ, ਹਰਜੀਤ ਸਿੰਘ ਢੀਂਗਰਾ ਦੇ ਜਥੇ ਵਲੋਂ ਕੀਰਤਨ ਉਪਰੰਤ ਵਿਸੇਸ਼ ਤੌਰ ਤੇ ਪੁਜੇ ਭਾਈ ਕੁਲਬੀਰ ਸਿੰਘ ਫਾਜ਼ਿਲਕਾ ਵਾਲਿਆਂ ਦੇ ਰਾਗੀ ਜਥੇ ਨੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ “ਭਲੇ ਅਮਰਦਾਸ ਗੁਣ ਤੇਰੇ”.. ਦੇ ਸੰਦਰਭ ਵਿੱਚ ਗੁਰੂ ਸਾਹਿਬ ਦੇ ਜੀਵਨ ਵਿਚੋਂ ਮਿਲਦੀਆਂ ਪੇ੍ਰਨਾਵਾਂ ਹੁਕਮ ਮੰਨਣਾ, ਸੇਵਾ, ਲੰਗਰ-ਪੰਗਤ ਆਦਿ ਦੀ ਵਿਆਖਿਆ ਕੀਤੀ।
                       ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਸੁਸਾਇਟੀ ਦੇ ਸੀਨੀਅਰ ਮੀਤ ਪ੍ਧਾਨ ਰਾਜਵਿੰਦਰ ਸਿੰਘ ਲੱਕੀ ਦੇ ਸੰਚਾਲਨ ਅਧੀਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਦਸੰਬਰ 2021 ਤੋਂ ਅਪੈ੍ਲ 2022 ਤੱਕ ਆਨਲਾਈਨ ਸਵਾਲ-ਜਵਾਬ ਲੜੀ ਦੇ ਜੇਤੂਆਂ ਦਾ ਐਲਾਨ ਕੀਤਾ ਗਿਆ।ਜਿਸ ਅਨੁਸਾਰ ਵਿਸ਼ਵਜੀਤ ਸਿੰਘ ਨਾਸਿਕ, ਸੁਖਮਨਦੀਪ ਕੌਰ ਬਰਨਾਲਾ ਤੇ ਦਿਵਜੋਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।ਮਨਰਤਨ ਕੌਰ, ਅਨਮੋਲਰਤਨ ਕੌਰ ਤੇ ਅੰਮਿ੍ਤਬੀਰ ਸਿੰਘ ਪਟਿਆਲਾ ਨੇ ਦੂਸਰਾ ਸਥਾਨ ਹਾਸਲ ਕੀਤਾ।ਹਰਪ੍ਭਲੀਨ ਸਿੰਘ, ਪਦਮਵੀਰ ਸਿੰਘ ਤੇ ਜਸ਼ਨਦੀਪ ਕੌਰ ਸੰਗਰੂਰ ਨੇ ਤੀਸਰਾ ਸਥਾਨ ਹਾਸਲ ਕੀਤਾ।ਇਹਨਾਂ ਜੇਤੂਆਂ ਨੂੰ ਸੁੰਦਰ ਤੋਹਫੇ ਅਤੇ ਮਾਤਾ ਅੰਮਿ੍ਤ ਕੌਰ ਦੇ ਸਹਿਯੋਗ ਨਾਲ ਸਨਮਾਨ ਚਿੰਨ ਦੇਣ ਦੀ ਰਸਮ ਭਾਈ ਕੁਲਬੀਰ ਸਿੰਘ, ਦਲਵੀਰ ਸਿੰਘ ਬਾਬਾ, ਨਰਿੰਦਰਪਾਲ ਸਿੰਘ ਸਾਹਨੀ,, ਗੁਰਿੰਦਰ ਸਿੰਘ ਗੁਜਰਾਲ, ਰਾਜਵਿੰਦਰ ਸਿੰਘ ਲੱਕੀ, ਪ੍ਰੀਤਮ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ, ਹਰਭਜਨ ਸਿੰਘ ਭੱਟੀ ਆਦਿ ਨੇ ਨਿਭਾਈ।ਜਿਕਰਯੋਗ ਹੈ ਕਿ ਇਸ ਲੜੀ ਵਿੱਚ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਫਿਰੋਜ਼ਪੁਰ, ਨਾਸਿਕ, ਦਿੱਲੀ ਬੇਹਰ ਸਾਹਿਬ, ਫਰੀਦਕੋਟ, ਬਰਨਾਲਾ, ਧਨੌਲਾ, ਚੀਮਾ ਸਾਹਿਬ, ਫਤਿਹਗੜ੍ਹ ਛੰਨਾ ਤੇ ਸੰਗਰੂਰ ਸਮੇਤ 200 ਤੋਂ ਵੱਧ ਪਹਿਲੀ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ ਹੈ।                                              ਨਰਿੰਦਰਪਾਲ ਸਿੰਘ ਸਾਹਨੀ ਨੇ ਜਿਥੇ ਇਸ ਲੜੀ ਸਬੰਧੀ ਬੱਚਿਆਂ ਦੇ ਮਾਪਿਆਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਉਥੇ ਰਾਜਵਿੰਦਰ ਸਿੰਘ ਲੱਕੀ ਵਲੋਂ ਕੀਤੀ ਗਈ ਮਿਹਨਤ, ਲਗਨ ਦੇ ਸਦਕਾ ਇਸ ਲੜੀ ਦੇ ਸਫਲ ਸੰਚਾਲਨ ਦੀ ਸ਼ਲਾਘਾ ਕੀਤੀ। ਲੱਕੀ ਨੇ ਦੱਸਿਆ ਕਿ ਹੁਣ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ 400 ਸਾਲਾ ਪ੍ਕਾਸ਼ ਪੁਰਬ ਨੂੰ ਸਮਰਪਿਤ 50-50 ਸਵਾਲਾਂ ਦੀ ਅਗਲੀ ਲੜੀ ਇੱਕ ਮਈ ਤੋਂ ਸ਼ੁਰੂ ਹੋ ਚੁੱਕੀ ਹੈ ਜਿਸ ਵਿੱਚ ਰੋਜ਼ਾਨਾ ਰਾਤ 8 ਵਜੇ ਸਵਾਲ ਪਾਇਆ ਜਾਂਦਾ ਹੈ ਜਿਸ ਵਿੱਚ ਸਮਰਪੀ੍ਤ ਸਿੰਘ ਦਾ ਵਿਸੇਸ਼ ਸਹਿਯੋਗ ਹੁੰਦਾ ਹੈ।ਮਾਤਾ ਭਾਨੀ ਜੀ ਭਲਾਈ ਸੇਵਾ ਕੇੰਦਰ ਵਲੋਂ ਬਲਦੇਵ ਸਿੰਘ ਚੇਅਰਮੈਨ, ਭਾਈ ਰਾਮ ਸਿੰਘ, ਗੁਰਮੀਤ ਸਿੰਘ ਕਾਲੜਾ, ਕੁਲਦੀਪ ਸਿੰਘ ਕੋਚ, ਵਰਿੰਦਰ ਜੀਤ ਸਿੰਘ ਬਜਾਜ, ਬਲਜਿੰਦਰ ਕੌਰ, ਸ਼ਵਿੰਦਰ ਕੌਰ, ਗੁਰਲਾਭ ਕੌਰ ਨੇ ਭਾਈ ਕੁਲਬੀਰ ਸਿੰਘ, ਸੁਖਮਨੀ ਸੇਵਾ ਸੁਸਾਇਟੀ ਤੇ ਹੋਰ ਸਹਿਯੋਗੀਆਂ ਦਾ ਸਨਮਾਨ ਕੀਤਾ।
                           ਇਸ ਸਮਾਗਮ ਲਈ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ, ਸ੍ਰੀ ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ , ਭਾਈ ਘਨੱਈਆ ਜੀ ਸੇਵਾ ਦਲ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਇਸਤਰੀ ਸਤਿਸੰਗ ਸਭਾਵਾਂ ਤੇ ਰਾਜ ਕੁਮਾਰ ਰਾਜੂ ਪਰਿਵਾਰ ਨੇ ਵੱਖ ਵੱਖ ਸੇਵਾਵਾਂ ਰਾਹੀਂ ਸਹਿਯੋਗ ਦਿੱਤਾ।
ਸਮਾਪਤੀ ‘ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …