ਸੰਗਰੂਰ, 21 ਮਈ (ਜਗਸੀਰ ਲੌਂਗੋਵਾਲ )- ਭਾਰਤ ਦਾ ਪਹਿਲਾ ਸੀ.ਟੀ ਸਕੈਨ, ਐਮ.ਆਰ.ਆਈ, ਖੂਨ ਅਤੇ ਹੋਰ ਟੈਸਟ ਦੀ ਸੇਵਾਵਾਂ ਸਰਕਾਰੀ ਦਰਾਂ ‘ਤੇ ਹੁਣ
ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਮਿਲਣਗੀਆਂ।ਇਹ ਸੇਵਾਵਾਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਪੰਜਾਬ ਸਰਕਾਰ ਤੇ ਕ੍ਰਿਸ਼ਨਾ ਡਾਇਗਨੋਸਟਿਕ ਲਿਮ. ਦੇ ਸਹਿਯੋਗ ਨਾਲ ਉਪਲੱਬਧ ਹੋਣਗੀਆਂ।ਜਿਲ੍ਹਾ ਸੰਗਰੂਰ ਤੋਂ ਇਲਾਵਾ ਪੰਜਾਬ ਦੇ ਮੋਹਾਲੀ, ਰੂਪਨਗਰ, ਨਵਾਂਸ਼ਹਿਰ, ਫਗਵਾੜਾ, ਲੁਧਿਆਣਾ, ਖੰਨਾ, ਜਲੰਧਰ, ਕਪਰੂਥਲਾ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ, ਰਾਜਪੁਰਾ, ਪਟਿਆਲਾ, ਮਾਨਸਾ, ਬਰਨਾਲਾ, ਬਠਿੰਡਾ, ਮੁਕਤਸਰ, ਫਾਜ਼ਿਲਕਾ, ਫਰੀਦਕੋਟ, ਮੋਗਾ, ਫਿਰੋਜ਼ਪੁਰ ਵਿੱਚ ਵੀ ਇਹ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ ਹਨ।ਇਸੇ ਦੌਰਾਨ ਮਸ਼ੀਨਾਂ ਚਲਾਉਣ ਲਈ ਕਰਮਚਾਰੀਆਂ ਦੁਆਰਾ ਟੀ.ਐਲ.ਡੀ ਦਾ ਇਸਤੇਮਾਲ ਕਰਨ ਦਾ ਉਚਿਤ ਪ੍ਰਬੰਧ ਕੀਤਾ ਗਿਆ ਹੈ।
ਇਸ ਮਸ਼ੀਨ ਸਬੰਧੀ ਸੀ.ਟੀ ਟੈਕਨੀਸ਼ਨ ਨਰੇਸ਼ ਕੌਸ਼ਲ ਅਤੇ ਬਿਕਰਮ ਸਿੰਘ ਨੇ ਹੈਲਪਲਾਈਨ ਨੰਬਰ 020-6814 6814/ 020 96459645 ਅਤੇ ਸੰਗਰੂਰ ਸੈਂਟਰ ਦੇ ਹੈਲਪਲਾਈਨ ਨੰਬਰ 8793027790 ਬਾਰੇ ਵੀ ਜਾਣਕਾਰੀ ਦਿੱਤੀ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media