ਸੰਗਰੂਰ, 21 ਮਈ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਡਬਰ (ਬਰਨਾਲਾ) ਦਾ ਪਹਿਲਾ ਸਕੂਲ ਮੈਗਜ਼ੀਨ ਪ੍ਰਿੰਸੀਪਲ
ਸ੍ਰੀਮਤੀ ਰੇਣੂ ਬਾਲਾ, ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਮਨਜੀਤ ਕੌਰ, ਸੀਨੀਅਰ ਐਸ.ਐਮ.ਸੀ ਮੈਂਬਰ ਅਤੇ ਪੰਚ ਹਰਦੇਵ ਸਿੰਘ ਵਲੋਂ ਜਾਰੀ ਕੀਤਾ ਗਿਆ।ਪ੍ਰਿੰਸੀਪਲ ਰੇਨੂੰ ਬਾਲਾ ਨੇ ਕਿਹਾ ਕਿ ਮੈਗਜ਼ੀਨ ਸਕੂਲ ਦੀਆਂ ਗਤੀਵਿਧੀਆਂ ਦਾ ਦਰਪਣ ਹੈ ਤੇ ਇਸ ਕੰਮ ਲਈ ਬਾਲ ਪਰਵਾਜ਼ ਦੇ ਸੰਪਾਦਕ ਅਵਨੀਸ਼ ਲੌਂਗੋਵਾਲ ਅਤੇ ਸਹਿ-ਸੰਪਾਦਕ ਰਿਸ਼ੀ ਕੁਮਾਰ ਅਤੇ ਸਮੂਹ ਸਟਾਫ ਵਧਾਈ ਦੇ ਪਾਤਰ ਹਨ।ਜਿਨ੍ਹਾਂ ਨੇ ਵਿਦਿਆਰਥੀਆਂ ਨਾਲ ਮਿਲ ਕੇ ਇਹ ਕਾਰਜ਼ ਕੀਤਾ ਹੈ।ਅਜਿਹੇ ਕਾਰਜ਼ ਵਿਦਿਆਰਥੀਆਂ ਦਾ ਸਰਬ-ਪੱਖੀ ਵਿਕਾਸ ਕਰਦੇ ਹਨ।
ਸੀਨੀਅਰ ਲੈਕਚਰਾਰ ਜਸਬੀਰ ਸਿੰਘ ਉਭਾਵਾਲ ਨੇ ਕਿਹਾ ਕਿ ਸਾਹਿਤ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਰੁਚੀ ਦੇ ਨਾਂਅ ਨਾਲ ਸਿਰਜਣ ਦਾ ਕਾਰਜ਼ ਵੀ ਕਰਦਾ ਹੈ।ਬਾਲ ਪਰਵਾਜ਼ ਦੇ ਸੰਪਾਦਕ ਅਵਨੀਸ਼ ਲੌਂਗੋਵਾਲ ਅਤੇ ਸਹਿ ਸੰਪਾਦਕ ਰਿਸ਼ੀ ਕੁਮਾਰ ਨੇ ਦਸਿਆ ਕਿ ਵਿਦਿਆਰਥੀ ਵਰਗ ਨੂੰ ਸਾਹਿਤ ਨਾਲ ਜੋੜਨ ਲਈ ਅਤੇ ਵਿਦਿਆਰਥੀਆਂ ਵਿੱਚ ਮੌਲਿਕ ਸਾਹਿਤ ਲਿਖਣ, ਪੜ੍ਹਨ ਅਤੇ ਸਮਝਣ ਦੇ ਵਿਕਾਸ ਲਈ ਸਕੂਲ ਮੈਗਜ਼ੀਨ ਬਹੁਤ ਵੱਡਾ ਪਲੇਟਫਾਰਮ ਹੈ।ਇਸ ਕਾਰਜ਼ ਨੂੰ ਉਤਸ਼ਾਹਿਤ ਕਰਨ ਲਈ ਸਾਹਿਤ ਪ੍ਰੇਮੀ ਮਿੱਠਾ ਸਿੰਘ ਕੈਂਥ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ ਹੈ।ਪੰਚ ਹਰਦੇਵ ਸਿੰਘ ਨੇ ਕਿਹਾ ਕਿ ਅਜਿਹੇ ਉਪਰਾਲੇ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਵਿੱਚ ਸਹਾਇਕ ਸਿੱਧ ਹੁੰਦੇ ਹਨ।ਐਸ.ਐਮ.ਸੀ ਚੇਅਰਮੈਨ ਮਨਜੀਤ ਕੌਰ ਨੇ ਕਿਹਾ ਕਿ ਸਕੂਲ ਮੈਗਜ਼ੀਨ ਕੱਢਣਾ ਬਹੁਤ ਸ਼ਲਾਘਾਯੋਗ ਕਦਮ ਹੈ।ਜੂਨੀਅਰ ਸਹਾਇਕ ਅਵਤਾਰ ਸਿੰਘ ਭੈਣੀ ਮਹਿਰਾਜ ਨੇ ਇਸ ਕਾਰਜ਼ ਦੀ ਸਰਾਹਣਾ ਕੀਤੀ।
ਇਸ ਮੌਕੇ ਲੈਕਚਰਾਰ ਜਸਬੀਰ ਕੌਰ, ਸੁਖਜਿੰਦਰਪਾਲ ਕੌਰ, ਅਨੀਤਾ ਪਾਠਕ, ਕੁਲਵੰਤ ਕੌਰ, ਸੁਮਨਦੀਪ ਕੌਰ ਦੀਪਿਕਾ, ਸੁਮਨਦੀਪ ਖਹਿਰਾ, ਲਾਇਬ੍ਰੇਰੀਅਨ ਮੱਖਣ ਸਿੰਘ, ਬਲਵਿੰਦਰ ਸਿੰਘ, ਤਰਨਜੋਤ ਕੌਰ, ਸ਼ਰਨਜੋਤ ਕੌਰ, ਡਾ. ਯੂਹਿਤ ਗੁਪਤਾ, ਤੇ ਰੁਪਿੰਦਰ ਕੌਰ ਆਦਿ ਹਾਜ਼ਰ ਸਨ।
Check Also
ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …
Punjab Post Daily Online Newspaper & Print Media