Tuesday, July 7, 2026

ਪੱਤਰਕਾਰਿਤਾ ਦਾ ਖੇਤਰ ਬਹੁਤ ਹੀ ਅਹਿਮ ਤੇ ਜਿੰਮੇਵਾਰੀ ਭਰਪੂਰ – ਕਾਂਸਲ, ਖਡਿਆਲ

ਅਦਾਰਾ ਤੁਹਾਡੀ ਆਵਾਜ਼ ਵਲੋਂ ਸਮਰਪਨ-22 ਪ੍ਰੋਗਰਾਮ ਸਫਲਤਾਪੂਰਵਕ ਸੰਪਨ

ਸੰਗਰੂਰ, 22 ਮਈ (ਜਗਸੀਰ ਲੌਂਗੋਵਾਲ) – 11 ਸਾਲ ਪੂਰੇ ਹੋਣ ਮੌਕੇ ਅਦਾਰਾ ਤੁਹਾਡੀ ਆਵਾਜ਼ ਵਲੋਂ ਸਮਰਪਨ-22 ਪ੍ਰੋਗਰਾਮ ਸਥਾਨਕ ਸ਼ਿਵ ਨਿਕੇਤਨ ਧਰਮਸ਼ਾਲਾ ਵਿਖੇ ਅਡੀਟਰ-ਇਨ-ਚੀਫ ਨਰੇਸ਼ ਛਾਹੜੀਆ ਅਤੇ ਐਡੀਟਰ ਵਰੂਨ ਬਾਂਸਲ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ।ਜਿਸ ਦੌਰਾਨ ਡਾ. ਅਮਿਤ ਕਾਂਸਲ (ਐਨ.ਐਚ.ਪੀ.ਸੀ.ਐਲ ਮਨਿਸਟਰੀ ਆਫ ਪਾਵਰ ਭਾਰਤ ਸਰਕਾਰ), ਹਲਕਾ ਵਿਧਾਇਕ ਅਮਨ ਅਰੋੜਾ ਦੇ ਨੁਮਾਇੰਦੇ ਅਤੇ ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਦੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਬਾਂਸਲ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਵਿਨਰਜੀਤ ਸਿੰਘ ਖਡਿਆਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਡਾ. ਅੰਸ਼ੂਮਨ ਫੁੱਲ (ਮੈਨੇਜਿੰਗ ਡਾਇਰੈਕਟਰ ਕਸ਼ਮੀਰੀ ਹਸਪਤਾਲ ਸੁਨਾਮ ਊਧਮ ਸਿੰਘ ਵਾਲਾ) ਨੇ ਸਟਾਰ ਗੈਸਟ ਵਜੋਂ ਸ਼ਿਰਕਤ ਕੀਤੀ।ਸਮਾਗਮ ਦੀ ਸ਼ੁਰੂਆਤ ਦਿ ਇੰਟਰਨੈਸ਼ਨਲ ਆਕਸਫੋਰਡ ਸਕੂਲ ਸੁਨਾਮ ਦੇ ਵਿਦਿਆਰਥੀਆਂ ਅਤੇ ਹਾਜ਼ਰੀਨ ਵਲੋਂ ਰਾਸ਼ਟਰੀ ਗੀਤ ਨਾਲ ਕੀਤੀ ਗਈ ਅਤੇ ਮੁੱਖ ਮਹਿਮਾਨ ਅਤੇ ਸਟਾਰ ਗੈਸਟ ਵਲੋਂ ਸਾਂਝੇ ਤੌਰ ‘ਤੇ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਗਈ ਅਤੇ ਸਮੂਹ ਟੀਮ ਵਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਗੁਲਦਸਤਾ ਦੇ ਕੇ ਸਵਾਗਤ ਕੀਤਾ।
                  ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਾ. ਅਮਿਤ ਕਾਂਸਲ ਅਤੇ ਵਿਨਰਜੀਤ ਸਿੰਘ ਖਡਿਆਲ, ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੀ ਸਾਧਵੀ ਇਸ਼ਵਰਪ੍ਰਿਤਾ ਭਾਰਤੀ, ਸਿਟੀ ਪ੍ਰੈਸ ਕਲੱਬ ਸੁਨਾਮ ਦੇ ਪ੍ਰਧਾਨ ਤਰੁਣ ਬਾਂਸਲ ਅਤੇ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਨੇ ਅਦਾਰੇ ਦੀ ਸ਼ਲਾਘਾ ਕੀਤੀ।ਪੁਲਿਸ ਪ੍ਰਸ਼ਾਸ਼ਨ ਵਲੋਂ ਏ.ਐਸ.ਆਈ ਗੁਲਜ਼ਾਰ ਸਿੰਘ ਆਪਣੀ ਟੀਮ ਸਮੇਤ ਹਾਜ਼ਰ ਰਹੇ।
             ਸਮਾਜ ਸੇਵਾ ਦੇ ਖੇਤਰ ਵਿੱਚ ਅਹਿਮ ਰੋਲ ਅਦਾ ਕਰ ਰਹੀਆਂ ਵੱਖ-ਵੱਖ ਸੰਸਥਾਵਾਂ ਸ਼੍ਰੀ ਬਾਲਾ ਜੀ ਧਾਮ ਚੈਰੀਟੇਬਲ ਟਰੱਸਟ ਦੇ ਗੌਰਵ ਜਨਾਲੀਆ ਅਤੇ ਟੀਮ, ਖਾਲਸ ਪ੍ਰੇਮ ਮਾਰਗ ਤੋਂ ਜੋਗਿੰਦਰ ਸਿੰਘ ਸਾਰੋਂ ਅਤੇ ਟੀਮ, ਡੇਰਾ ਸੱਚਾ ਸੌਦਾ ਸਿਰਸਾ ਦੀ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਤੋਂ ਰਾਜ਼ੇਸ਼ ਬਿੱਟੂ ਅਤੇ ਟੀਮ, ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਸੁਨਾਮ ਆਸ਼ਰਮ ਦੀ ਸਾਧਵੀ ਇਸ਼ਵਰਪ੍ਰੀਤਾ ਭਾਰਤੀ, ਸਰਬਜੀਤ ਭਾਰਤੀ ਅਤੇ ਪੂਨਮ ਭਾਰਤੀ, ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਸਿੱਖਿਆ ਦੇ ਰਹੀ ਦੀਪਕ ਪਾਠਸ਼ਾਲਾ ਤੋਂ ਮੰਜੂ ਸਿੰਗਲਾ, ਸਿੱਖਿਆ ਦੇ ਖੇਤਰ ਵਿੱਚ ਨਵੀਨ ਸ਼ਾਸ਼ਤਰੀ ਅਤੇ ਸੋਨਿਕਾ ਸ਼ਰਮਾ, ਆਜ਼ਾਦ ਬਲੱਡ ਬੈਂਕ ਦੇ ਗੁਲਸ਼ਨ ਜੋਸ਼ੀ ਅਤੇ ਟੀਮ, ਦਿ ਇੰਟਰਨੈਸ਼ਨਲ ਆਕਸਫੋਰਡ ਸਕੂਲ ਦੇ ਵਿਦਿਆਰਥੀਆਂ ਤੇ ਮਿਊਜ਼ਿਕ ਟੀਚਰ ਵਲੋਂ ਪੇਸ਼ਕਸ਼ ਦੇਣ ਲਈ ਸਨਮਾਨ ਪੱਤਰ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।ਅਦਾਰੇ ਦੀ ਟੀਮ ਵਲੋਂ ਐਡੀਟਰ ਨਰੇਸ਼ ਛਾਹੜੀਆ ਅਤੇ ਮੁੱਖ ਮਹਿਮਾਨਾਂ, ਓਨ ਏਅਰ ਚੈਨਲ ਦੇ ਬੁਢਲਾਡਾ ਤੋਂ ਪੱਤਰਕਾਰ ਅਮਿਤ ਚਾਵਲਾ, ਸਮਾਜ ਸੇਵੀ ਟਿੰਕੂ ਪੰਜਾਬ, ਫਿਰੋਜ਼ਪੁਰ ਤੋਂ ਅਦਾਰੇ ਦੇ ਇੰਚਾਰਜ਼ ਪੱਤਰਕਾਰ ਕਿਰਨ ਸਿਤਾਰਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਐਂਕਰ ਸ਼ਿਵਾ ਜੀ ਆਰੀਯਨ ਨੇ ਹਾਜ਼ਰੀਨ ਦਾ ਮਨੋਰਜ਼ਨ ਕਰਵਾਉਂਦੇ ਹੋਏ ਮੰਚ ਸੰਚਾਲਨ ਕੀਤਾ।
                  ਇਸ ਸਮੇਂ ਅਦਾਰੇ ਦੇ ਐਡੀਟਰ ਲਾਜਪਤ ਰਾਏ ਗਰਗ, ਦਫਤਰ ਇੰਚਾਰਜ਼ ਦੀਪਕ ਧੀਮਾਨ, ਜ਼ਿਲ੍ਹਾ ਇੰਚਾਰਜ਼ ਕਰਮ ਥਿੰਦ, ਪ੍ਰੋਗਰਾਮ ਆਰਗੇਨਾਈਜ਼ਰ ਮੈਡਮ ਸ਼ਾਲੂ ਬਾਂਸਲ, ਨਿਊਜ਼ ਅਡੀਟਰ ਰਾਜ਼ੇਸ਼ ਕੁਮਾਰ, ਪੱਤਰਕਾਰ ਅਸ਼ੋਕ ਸਿੰਗਲਾ, ਪੱਤਰਕਾਰ ਰਾਜੂ ਸਿੰਗਲਾ, ਸੀਨੀਅਰ ਐਡਵੋਕੇਟ ਕਰਨਵੀਰ ਵਸ਼ਿਸ਼ਟ, ਅਗਰਵਾਲ ਸਭਾ ਦੇ ਕ੍ਰਿਸ਼ਨ ਸੰਦੋਹਾ, ਵਪਾਰ ਮੰਡਲ ਸੁਨਾਮ ਯੂਨਿਟ ਦੇ ਪ੍ਰਧਾਨ ਪਵਨ ਗੁੱਜਰਾਂ, ਰਾਮ ਲਾਲ ਤਾਇਲ, ਅਜੇ ਮਸਤਾਨੀ, ਲਾਇਨ ਕਲੱਬ ਸੁਨਾਮ (ਪ੍ਰਾਈਮ) ਦੇ ਪ੍ਰਧਾਨ ਅੰਕੁਰ ਜਖਮੀ, ਸਿਟੀ ਪ੍ਰੈਸ ਕਲੱਬ ਦੇ ਅਜੈਬ ਸਿੰਘ ਮੋਰਾਂਵਾਲੀ, ਭਗਵੰਤ ਸਿੰਘ ਚੰਦੜ੍ਹ, ਅੰਸ਼ੂ ਡੋਗਰਾ, ਦਿਗਵਿਜੇ ਅਰੁਣ ਕਲਿਆਣ, ਅਸ਼ੋਕ ਸਿੰਗਲਾ, ਵਿਸ਼ਾਲ ਗਰਗ, ਰਾਜਿੰਦਰ ਕੁਮਾਰ ਸ਼ਾਹ, ਹਾਕਮ ਸਿੰਘ ਭੱਟੀ, ਕੁਲਦੀਪ ਕੁਮਾਰ ਅਤੇ ਰਾਜੂ ਸਿੰਗਲਾ, ਐਸ.ਯੂ.ਐਸ ਪ੍ਰੈਸ ਕਲੱਬ ਦੇ ਪ੍ਰਧਾਨ ਕ੍ਰਿਪਾਲ ਸਿੰਘ ਸੰਧੇ, ਰਾਓਵਰਿੰਦਰ ਸਿੰਘ ਮਠਾੜੂ, ਮਲਕੀਤ ਸਿੰਘ ਜੰਮੂ, ਦਿਨੇਸ਼ ਗੁਪਤਾ, ਗਿਆਨ ਚੰਦ ਗੁਪਤਾ, ਪ੍ਰੇਮ ਅਗਰਵਾਲ (ਸੀਨੀਅਰ ਸਿਟੀਜਨ), ਪਵਨ ਛਾਹੜੀਆ, ਡਾ. ਨਰਿੰਦਰ, ਸ਼ੀਤਲ ਮਿੱਤਲ, ਮੋਹਿਤ ਗਰਗ, ਮਾ. ਰਾਜੀਵ ਬਿੰਦਲ ਆਦਿ ਵੀ ਮੌਜ਼ੂਦ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …