Thursday, March 5, 2026

ਐਨ.ਸੀ.ਸੀ ਕੈਡਿਟਾਂ ਫਸਟ ਭਾਰਤ ਅਭਿਆਨ ਰੈਲੀ ਕੱਢੀ

ਦੇਸ਼ ਦੀ ਸੁੱਰਖਿਆ ਵਿਚ ਐਨ.ਸੀ.ਸੀ ਕੈਡਿਟ ਭੂਮਿਕਾ ਅਦਾ ਕਰ ਸਕਦੇ ਹਨ – ਚੀਮਾ

PPN2811201410

ਛੇਹਰਟਾ, 28 ਨਵੰਬਰ (ਕੁਲਦੀਪ ਸਿੰਘ ਨੋਬਲ) – ਡੀ.ਜੀ ਹੈੱਡਕੁਆਟਰ ਐਨਸੀਸੀ ਦੀਆਂ ਹਦਾਇਤਾਂ ਤੇ ਐਨਸੀਸੀ ਗਰੁੱਪ ਕਮਾਂਡਰ ਅੰਮ੍ਰਿਤਸਰ ਵਲੋਂ ਸਥਾਨਕ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਫਸਟ ਭਾਰਤ ਅਭਿਆਨ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੋਕੇ ਅਡਿਸ਼ਨਲ ਡਾਕਟਰ ਮੇਜਰ ਜਨਰਲ ਜੀਐਸ ਚੀਮਾ (ਵੀ.ਐਸ.ਐਮ) ਤੇ ਬ੍ਰਿਗੇਡੀਅਰ ਬਲਵਿੰਦਰ ਸਿੰਘ ਨੇ ਵਿਸ਼ੇਸ਼ ਤੋਰ ਤੇ ਹਾਜਰੀ ਭਰੀ ਤੇ ਕੁਆਟਰ ਗਾਰਡ ਤੋਂ ਸਲਾਮੀ ਹਾਸਲ ਕਰਦੇ ਹੋਏ ਪ੍ਰੇਡ ਦਾ ਮੁਆਇਨਾਂ ਕੀਤਾ।ਇਸ ਮੋਕੇ ਕੈਡਿਟਾਂ ਵਲੋਂ ਰਾਸ਼ਟਰੀ ਗਾਨ ਤੋਂ ਬਾਅਦ ਗਿੱਧਾ, ਭੰਗੜਾ ਤੇ ਰੰਗਾਂਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਇਸ ਮੋਕੇ ਫਸਟ ਪੰਜਾਬ ਬਟਾਲੀਅਨ ਦੇ ਕਰਨਲ ਆਰਐਸ ਬਾਠ ਤੇ ਬ੍ਰਿਗੇਡੀਅਰ ਬਲਵਿੰਦਰ ਸਿੰਘ ਨੇ ਮੇਜਰ ਜਨਰਲ ਜੀਐਸ ਚੀਮਾ ਨੂੰ ਜੀ ਆਇਆ ਆਖਿਆ, ਜਿਸ ਦੋਰਾਨ ਇਕ ਬੇਮਿਸਾਲ ਤੇ ਆਕਰਸ਼ਕ ਏਅਰ ਸ਼ੌਅ ਦਾ ਆਯੋਜਨ ਕੀਤਾ ਗਿਆ।
ਇਸ ਮੋਕੇ ਵੱਖ ਵੱਖ ਸਕੂਲਾਂ ਤੇ ਕਾਲਜਾਂ ਦੇ ਐਨਸੀਸੀ ਕੈਡਿਟਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਤੇ ਏਅਰ ਸ਼ੋਅ ਦੇ ਆਯੋਜਨਾਂ ਦੇ ਕਾਰਨਾਂ ਤੇ ਇਸ ਦੇ ਐਨਸੀਸੀ ਵਿਚ ਮਹੱਤਵ ਦੇ ਬਾਰੇ ਮੁਕੰਮਲ ਜਾਣਕਾਰੀ ਹਾਸਲ ਕੀਤੀ। ਇਸ ਮੋਕੇ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਮੇਜਰ ਜਨਰਲ ਜੀਐਸ ਚੀਮਾ ਨੇ ਕਿਹਾ ਕਿ ਦੇਸ਼ ਦੀ ਸੁੱਰਖਿਆ ਵਿਚ ਐਨ.ਸੀ.ਸੀ ਕੈਡਿਟ ਭੂਮਿਕਾ ਅਦਾ ਕਰ ਸਕਦੇ ਹਨ, ਇਹੀ ਕਾਰਨ ਹੈ ਕਿ ਦੇਸ਼ ਦੀਆਂ ਤਿੰਨੇ ਸੈਨਾਵਾਂ ਦੀ ਭਰਤੀ ਦੋਰਾਨ ਐਨ.ਸੀ.ਸੀ ਕੈਡਿਟਾਂ ਨੂੰ ਵੱਡੇ ਪੱਧਰ ਛੋਟਾਂ ਦਿੱਤਿਆ ਜਾਂਦੀਆ ਹਨ। ਇਸ ਮੋਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚਲਾਏ ਗਈ ਸਵੱਛ ਭਾਰਤ ਮੁਹਿੰਮ ਨੂੰ ਘਰ ਘਰ ਪੁੱਜਦਾ ਕਰਨ ਵਾਸਤੇ ਐਨਸੀਸੀ ਕੈਡਿਟਾਂ ਵਲੋਂ ਇਕ ਵਿਸ਼ਾਲ ਰੈਲੀ ਕੱਢੀ ਗਈ। ਇਸ ਮੋਕੇ ਪ੍ਰਿੰਸੀਪਲ ਨਿਰਮਲ ਸਿੰਘ, ਭੰਗੂ, ਐਸ.ਐਮ.ਓ ਬਲਬੀਰ ਸਿੰਘ, ਸੁਖਪਾਲ ਸਿੰਘ, ਅਜੇ ਚੋਹਾਨ, ਬਬਲਜੀਤ ਸਿੰਘ, ਸੂਬੇਦਾਰ ਜਗਰੂਪ ਸਿੰਘ, ਸੂਬੇਦਾਰ ਹਰਵੰਤ ਸਿੰਘ, ਸੁਖਦੇਵ ਸਿੰਘ, ਬੀਐਚਐਮ ਅਜੀਤਪਾਲ ਸਿੰਘ, ਹਵਲਦਾਰ ਬਲਜਿੰਦਰ ਸਿੰਘ, ਹਵਲਦਾਰ ਕੁਲਜਿੰਦਰ ਸਿੰਘ, ਹਵਲਦਾਰ ਦਲਵਿੰਦਰ ਸਿੰਘ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply