ਅੰਮ੍ਰਿਤਸਰ, 28 ਨਵੰਬਰ (ਰੋਮਿਤ ਸ਼ਰਮਾ) – ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ, ਅੰਮ੍ਰਿਤਸਰ ਦੀ ਅੰਤਰੁ੧੬ ਬਾਸਕਟਬਾਲ ਟੀਮ ਨੇ ਲੁਧਿਆਣਾ ਵਿਖੇ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਵਲੋਂ ਆਯੋਜਿਤ ਐਨ.ਬੀ.ਏ ਬਾਸਕਟਬਾਲ ਮੁਕਾਬਲਿਆਂ ਵਿਚ ਪ੍ਰਥਮ ਸਥਾਨ ਹਾਸਲ ਕਰਕੇ ਸਕੂਲ ਅਤੇ ਅੰਮ੍ਰਿਤਸਰ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ। ਇਸ ਮੁਕਾਬਲੇ ਵਿਚ ਪੰਜਾਬ ਤੋਂ ਲਗਭਗ 12 ਟੀਮਾਂ ਨੇ ਸ਼ਿਰਕਤ ਕੀਤੀ ਅਤੇ ਫਾਈਨਲ ਮੁਕਾਬਲੇ ਵਿਚ ਮਾਲ ਰੋਡ ਸਕੂਲ ਦੀ ਟੀਮ ਨੇ ਲੁਧਿਆਣਾ ਜ਼ਿਲ੍ਹੇ ਦੀ ਟੀਮ ਨੂੰ 30 ਅੰਕਾਂ ਦੇ ਮੁਕਾਬਲੇ ੫੯ ਅੰਕਾਂ ਨਾਲ ਮਾਤ ਦਿੱਤੀ।
ਇਸ ਟੂਰਨਾਮੈਂਟ ਮੌਕੇ ਸਕੂਲ ਦੀ ਅੰਡਰੁ13 ਟੀਮ ਨੇ ਵੀ ਦੂਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਹਾਟ ਸ਼ਾਟ ਮੁਕਾਬਲਾ ਅੰਡਰੁ 16 ਅਤੇ ਹਾਟ ਸ਼ਾਟ ਮੁਕਾਬਲਾ ਅੰਡਰੁ 13 ਵਿਚ ਵੀ ਮਾਲ ਰੋਡ ਸਕੂਲ ਦੀ ਬਾਸਕਟਬਾਲ ਟੀਮ ਨੇ ਪ੍ਰਥਮ ਸਥਾਨ ਹਾਸਲ ਕੀਤਾ।ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਦਸਿਆ ਕਿ ਇਸ ਟੂਰਨਾਮੈਂਟ ਮੌਕੇ ਸਕੂਲ ਦੀ ਅੰਡਰੁ 16 ਟੀਮ ਵਿਚੋ ਚਾਰ ਖਿਡਾਰਨਾਂ ਅਮਨਪ੍ਰੀਤ ਕੌਰ, ਰਾਜਨਦੀਪ ਕੌਰ, ਕੋਮਲਪ੍ਰੀਤ ਕੌਰ ਤੇ ਕੋਮਲ ਅਤੇ ਅੰਡਰੁ 13 ਟੀਮ ‘ਚੋਂ ਸਕੂਲ ਦੀਆਂ ਦੋ ਖਿਡਾਰਨਾਂ ਮਹਿਕਪ੍ਰੀਤ ਕੌਰ ਤੇ ਸਭਪ੍ਰੀਤ ਕੌਰ ਦੀ ਚੋਣ ਰਾਸ਼ਟਰੀ ਟੀਮ ਦੇ ਕੈਂਪ ਲਈ ਹੋਈ ਹੈ।ਇਸ ਉਪਰੰਤ, ਇਨ੍ਹਾਂ ਸਕੂਲ ਦੀਆਂ ਖਿਡਾਰਨਾਂ ਨੂੰ ਭਾਰਤੀ ਟੀਮ ਦੀ ਪ੍ਰਤਿਨਿਧਤਾ ਕਰਦੇ ਹੋਏ ਅਮਰੀਕਾ ਵਿਖੇ ਖੇਡਣ ਦਾ ਮੌਕਾ ਮਿਲੇਗਾ।
ਇਸ ਟੀਮ ਦੇ ਸਕੂਲ ਪਹੁੰਚਣ ‘ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਸਤਿੰਦਰਬੀਰ ਸਿੰਘ ਅਤੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸ੍ਰੀਮਤੀ ਸੁਦੀਪ ਕੌਰ ਨੇ ਟੀਮ ਅਤੇ ਕੋਚ ਸ. ਰਵਿੰਦਰ ਸਿੰਘ ਬਿੰਦਾ ਨੂੰ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ।
Check Also
ਮਾਤਾ ਪੁਸ਼ਪਾ ਦੇਵੀ ਨਮਿਤ ਸ਼ਰਧਾਂਜਲੀ ਸਮਾਗ਼ਮ ਅੱਜ
ਸੰਗਰੂਰ, 4 ਮਾਰਚ (ਜਗਸੀਰ ਲੌਂਗੋਵਾਲ) – ਮਾਤਾ ਪੁਸ਼ਪਾ ਦੇਵੀ (83 ਸਾਲ) ਨੇ ਇੱਕ ਸੰਖੇਪ ਬਿਮਾਰੀ …