ਅੰਮ੍ਰਿਤਸਰ, 26 ਮਈ (ਸਖਬੀਰ ਸਿੰਘ) – ਐਨ.ਸੀ.ਸੀ ਗਰੁੱਪ ਅੰਮ੍ਰਿਤਸਰ ਵਲੋਂ 24 ਪੰਜਾਬ ਬਟਾਲੀਅਨ ਐਨ.ਸੀ.ਸੀ ਅੰਮ੍ਰਿਤਸਰ ਦੇ ਵਲੋਂ ਚੱਲ ਰਹੇ ਸਾਲਾਨਾ
ਟਰੇਨਿੰਗ ਕੈਂਪ-21 ਦੇ ਦੌਰਾਨ ਬੱਚਿਆਂ ਦੇ ਇੰਟਰ ਯੂਨਿਟ ਫਾਇਰਿੰਗ ਮੁਕਾਬਲੇ ਕਰਵਾਏ ਗਏ।ਲੈਫਟੀਨੈਂਟ ਕਰਨਲ ਏ.ਐਸ ਚੌਹਾਨ ਕੈਂਪ ਕਮਾਂਡੈਂਟ ਨੇ ਦੱਸਿਆ ਕਿ ਇਸ ਸਾਲਾਨਾ ਟ੍ਰੇਨਿੰਗ ਕੈਂਪ ਦੌਰਾਨ ਕੈਂਪ ਦੀਆਂ ਗਤੀਵਿਧੀਆਂ ਤੋਂ ਇਲਾਵਾ ਅੰਮ੍ਰਿਤਸਰ ਗਰੁੱਪ ਨਾਲ ਸਬੰਧਤ 8 ਐਨ.ਸੀ.ਸੀ ਬਟਾਲੀਅਨਾਂ ਵਿਚੋਂ 64 ਕੈਡੇਟ ਫਾਇਰਿੰਗ ਮੁਕਾਬਲੇ ਵਿੱਚ ਭਾਗ ਲੈ ਰਹੇ ਹਨ ਅਤੇ ਨਿਸ਼ਾਨੇਬਾਜ਼ੀ ਦੇ ਹੁਨਰ ਦਿਖਾ ਰਹੇ ਹਨ।ਉਨ੍ਹਾਂ ਕਿਹਾ ਕਿ ਇਸ ਸਾਲਾਨਾ ਟਰੇਨਿੰਗ ਕੈਂਪ ਵਿੱਚ 24 ਪੰਜਾਬ ਬਟਾਲੀਅਨ ਐਨ.ਸੀ.ਸੀ ਅੰਮ੍ਰਿਤਸਰ ਨਾਲ ਸਬੰਧਤ ਵੱਖ-ਵੱਖ ਸਕੂਲਾਂ ਤੇ ਕਾਲਜ਼ਾਂ ਤੋਂ 400 ਕੈਡਿਟ ਭਾਗ ਲੈ ਰਹੇ ਹਨ।ਇਹਨਾਂ ਸਾਰੇ ਹੀ ਵਿਦਿਆਰਥੀਆਂ ਨੂੰ .22 ਡੀਲਕਸ ਰਾਈਫਲ ਨਾਲ ਫਾਇਰਿੰਗ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ।ਕੈਂਪ ਦੌਰਾਨ 8 ਵਧੀਆ ਫਾਇਰਿੰਗ ਕਰਨ ਵਾਲੇ ਕੈਡਿਟਾਂ ਦੀ ਚੋਣ ਕੀਤੀ ਜਾਵੇਗੀ, ਜੋ ਕਿ ਪੰਜਾਬ, ਹਿਮਾਚਲ, ਹਰਿਆਣਾ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਦੇ ਅਧੀਨ ਚੱਲ ਰਹੀ ਰੋਪੜ ਐਨ.ਸੀ.ਸੀ ਅਕੈਡਮੀ ਵਿਖੇ ਇੰਟਰ ਗਰੁੱਪ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਭਾਗ ਲੈਣਗੇ।ਉਨਾਂ ਨਾਲ ਲੈਫਟੀਨੈਂਟ ਕਰਨਲ ਵਿਜੈ ਕੁਮਾਰ ਡਿਪਟੀ ਕੈਂਪ ਕਮਾਂਡਰ ਵੀ ਮੌਜ਼ੂਦ ਸਨ।ਇਸ ਸਾਲਾਨਾ ਟਰੇਨਿੰਗ ਕੈਂਪ ਦੌਰਾਨ ਬੱਚਿਆਂ ਦਰਮਿਆਨ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਗਏ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media