ਜੌੜੇਪੁਲ ਜਰਗ, 26 ਮਈ (ਨਰਪਿੰਦਰ ਬੈਨੀਪਾਲ) – ਪੰਥਕ ਅਕਾਲੀ ਲਹਿਰ ਦੇ ਕੌਮੀ ਮੁੱਖੀ ਸਿੰਘ ਸਾਹਿਬ ਜਥੇਦਾਰ ਭਾਈ ਰਣਜੀਤ ਸਿੰਘ ਵਲੋਂ ਇਲਾਕੇ ਦੇ ਉਘੇ ਧਾਰਮਿਕ ਤੇ ਸਿੱਖ ਆਗੂ ਜਥੇਦਾਰ ਨੋਰੰਗ ਸਿੰਘ ਲਾਡੇਵਾਲ ਨੂੰ ਉਹਨਾਂ ਦੀਆਂ ਸਿੱਖ ਧਰਮ ਪ੍ਰਤੀ ਨਿਭਾਈਆਂ ਜਾ ਰਹੀਆਂ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਪੰਥਕ ਅਕਾਲੀ ਲਹਿਰ ਦਾ ਜਿਲ਼ਾ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ।ਇਸ ਨਿਯੁੱਕਤੀ ਉਪਰੰਤ ਜਥੇਦਾਰ ਲਾਡੇਵਾਲ ਨੇ ਆਖਿਆ ਕਿ ਉਹ ਸੋਂਪੀ ਜਿੰਮੇਵਾਰੀ ਪੂਰੀ ਜਿੰਮੇਵਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਪੰਥਕ ਅਕਾਲੀ ਲਹਿਰ ਦੀ ਚੜ੍ਹਦੀਕਲਾ ਲਈ ਕੰਮ ਕਰਨਗੇ।ਜਥੇਦਾਰ ਨੋਰੰਗ ਸਿੰਘ ਦੀ ਨਿਯੁੱਕਤੀ ‘ਤੇ ਉਘੇ ਸਿੱਖ ਆਗੂ ਤੇ ਢਾਡੀ ਬਲਿਹਾਰ ਸਿੰਘ ਢੀਂਡਸਾ ਮਾਨਵੀ ਵਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਉਹਨਾਂ ਨੂੰ ਇਸ ਨਿਯੁੱਕਤੀ ਤੇ ਮੁਬਾਰਕਵਾਦ ਦਿੱਤੀ ਗਈ।
ਇਸ ਮੌਕੇ ਜਥੇਦਾਰ ਸੁਖਪਾਲ ਸਿੰਘ ਧੀਰੋਮਾਜਰਾ, ਮਾਸਟਰ ਸਵਿੰਦਰ ਸਿੰਘ ਭੁਮਸੀ, ਗੁਰਮੇਲ ਸਿੰਘ , ਜਗਜੀਵਨ ਸਿੰਘ ਭੁਰਥਲਾ ਮੰਡੇਰ, ਜਗਜੀਤ ਸਿੰਘ ਭੁਰਥਲਾ ਮੰਡੇਰ, ਪ੍ਰੋ: ਚਰਨਜੀਤ ਸਿੰਘ ਬੁਲਾਪੁਰ ਤੇ ਨਿਰਭੈ ਸਿੰਘ ਆਦਿ ਹਾਜ਼ਰ ਸਨ।
Check Also
ਵਿਧਾਇਕ ਧਾਲੀਵਾਲ ਵੱਲੋਂ ਹਲਕਾ ਅਜਨਾਲਾ ਦੇ 8 ਪਿੰਡਾਂ ‘ਚ ਖੇਡ ਮੈਦਾਨਾਂ ਤੇ 2 ਹੈਲਥ ਐਂਡ ਵੈਲਨੈਸ ਕੇਂਦਰਾਂ ਦਾ ਉਦਘਾਟਨ
ਕਿਹਾ ਕਿ, ਸੂਬੇ ਭਰ ਵਿੱਚ 3100 ਖੇਡ ਮੈਦਾਨ ਕੀਤੇ ਜਾਣਗੇ ਵਿਕਸਿਤ ਅੰਮ੍ਰਿਤਸਰ, 24 ਅਗਸਤ (ਸੁਖਬੀਰ …
Punjab Post Daily Online Newspaper & Print Media