ਜਲੰਧਰ ਨੂੰ ਦੂਜਾ ਤੇ ਬਠਿੰਡਾ ਨੂੰ ਮਿਲਿਆ ਤੀਜ਼ਾ ਸਥਾਨ
ਕਪੂਰਥਲਾ, 26 ਮਈ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਨੇ ਪੰਜਾਬ ਭਰ ਵਿਚੋਂ ‘ਈਜ਼ ਆਫ ਡੂਇੰਗ ਬਿਜ਼ਨਸ’ (ਉਦਯੋਗਾਂ ਲਈ ਸੁਖਾਵਾਂ ਮਾਹੌਲ) ਦੇ
ਖੇਤਰ ਵਿਚ ਸ਼ਾਨਦਾਰ ਕਾਰਗੁਜ਼ਾਰੀ ਨਾਲ ਪਹਿਲਾ ਸਥਾਨ ਹਾਸਿਲ ਕੀਤਾ ਹੈ।
ਇਨਵੈਸਟਮੈਂਟ ਪ੍ਰਮੋਸ਼ਨ ਦੇ ਮੁੱਖ ਕਾਰਜ਼ਕਾਰੀ ਅਧਿਕਾਰੀ ਕਮਲ ਕਿਸ਼ੋਰ ਯਾਦਵ ਵਲੋਂ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਦੌਰਾਨ ਰੈਂਕਿੰਗ ਲਈ ਨਿਰਧਾਰਿਤ ਮਾਪਡੰਦਾਂ ਅਨੁਸਾਰ ਕਪੂਰਥਲਾ ਜਿਲ੍ਹੇ ਵਲੋਂ ਨਵੇਂ ਉਦਯੋਗਾਂ ਦੀ ਸਥਾਪਨਾ ਲਈ ਲੋੜੀਂਦੀਆਂ ਮਨਜ਼ੂਰੀਆਂ ਸਮੇਂ ਸਿਰ ਦੇਣ, ਉਪਭੋਗਤਾ ਵਲੋਂ ਦਿੱਤੀ ਰੇਟਿੰਗ ਤੇ ਸਮੇਂ ਸਿਰ ਬਿਨੈਪੱਤਰਾਂ ਦਾ ਨਿਪਟਾਰਾ ਕਰਨ ਲਈ ਭਰਵੀਂ ਸ਼ਲਾਘਾ ਕੀਤੀ ਗਈ।ਜਾਰੀ ਰੈਕਿੰਗ ਅਨੁਸਾਰ ਕਪੂਰਥਲਾ ਜਿਲ੍ਹੇ ਨੇ ਨਿਰਧਾਰਿਤ ਮਾਪਦੰਡਾਂ ਅਨੁਸਾਰ 67.28 ਫੀਸਦੀ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦਕਿ ਜਲੰਧਰ ਨੇ 62.97 ਫੀਸਦੀ ਅੰਕਾਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ ਹੈ।ਬਠਿੰਡਾ ਨੇ 61.48 ਫੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ।
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਸੰਭਾਵੀ ਨਿਵੇਸ਼ਕਾਂ ਲਈ ਜ਼ਮੀਨ ਦੇ ਪ੍ਰਬੰਧਨ, ਪ੍ਰਮੁੱਖ ਉਦਯੋਗਾਂ ਨੂੰ ਹੁਲਾਰਾ ਦੇਣ, ਫਿਲਮਾਂ ਤੇ ਗੀਤ ਸੰਗੀਤ ਖੇਤਰ ਲਈ ਸ਼ੂਟਿੰਗ ਦੀ ਮਨਜ਼ੂਰੀ ਆਦਿ ਖੇਤਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਸਮੇਂ ਦੌਰਾਨ ਹੀ ਜਿਲ੍ਹੇ ਵਿਚ ਨਵੇਂ ਉਦਯੋਗਿਕ ਯੂਨਿਟਾਂ ਦੀ ਸਥਾਪਨਾ ਤੇ ਪੁਰਾਣੇ ਯੂਨਿਟਾਂ ਦੇ ਵਿਸਥਾਰ ਲਈ ਮਿਥੇ ਸਮੇਂ ਤੋਂ ਪਹਿਲਾਂ 16 ਬਿਨੈਕਾਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਤਾਂ ਜੋ ਨਿਵੇਸ਼ਕਾਂ ਨੂੰ ਸੁਖਾਵਾਂ ਮਾਹੌਲ ਦੇ ਕੇ ਰੁਜ਼ਗਾਰ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ।
Punjab Post Daily Online Newspaper & Print Media