ਸਮਰਾਲਾ, 27 ਮਈ (ਇੰਦਰਜੀਤ ਸਿੰਘ ਕੰਗ) – ਦੇਸ਼ ਦੀਆਂ ਖੱਬੇ ਪੱਖੀ ਪਾਰਟੀਆਂ ਦੇ ਹੱਕ ਵਿੱਚ ਪੰਜਾਬ ਦੀਆਂ ਤਿੰਨ ਖੱਬੀਆਂ ਪਾਰਟੀਆਂ ਵਲੋਂ ਪੰਜਾਬ ਭਰ ਵਿੱਚ
25 ਤੋਂ 31 ਮਈ ਤੱਕ ਮਹਿੰਗਾਈ ਤੇ ਬੇਰੁਜ਼ਗਾਰੀ ਵਿਰੁੱਧ ਰੋਸ ਪ੍ਰਦਰਸ਼ਨ ਦੇ ਦਿੱਤੇ ਸੱਦੇ ‘ਤੇ ਅੱਜ ਤਹਿਸੀਲ ਸਕੱਤਰ ਕਮਾਰੇਡ ਨਿੱਕਾ ਸਿੰਘ ਖੇੜਾ ਦੀ ਅਗਵਾਈ ਹੇਠ ਸੀ.ਪੀ.ਆਈ (ਐਮ) ਤਹਿਸੀਲ ਸਮਰਾਲਾ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਐਸ.ਡੀ.ਐਮ ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵਿਸ਼ੇਸ਼ ਤੌਰ ’ਤੇ ਪਹੁੰਚੇ।ਉਨਾਂ ਆਪਣੇ ਸੰਬੋਧਨ ਵਿੱਚ ਕਿਹਾ ਮੋਦੀ ਸਰਕਾਰ ਦੇ ਰਾਜ ਵਿੱਚ ਆਮ ਵਿਅਕਤੀ ਦਾ ਜਿਊਣਾ ਦੁੱਭਰ ਹੋ ਗਿਆ ਹੈ।ਮੋਦੀ ਸਰਕਾਰ ਦਾ ਜਿਆਦਾ ਜ਼ੋਰ ਕਾਰਪੋਰੇਟ ਘਰਾਣਿਆਂ ਨੂੰ ਵੱਧ ਤੋਂ ਵੱਧ ਲਾਭ ਪਹੰੁਚਾਉਣ ਤੇ ਲੱਗਾ ਹੋਇਆ ਹੈ।
ਮਹਿੰਗਾਈ ਸਿਖ਼ਰਾਂ ’ਤੇ ਪੁੱਜ ਗਈ ਹੈ।ਪਿਛਲੇ 12-13 ਸਾਲ ਦਾ ਮਹਿੰਗਾਈ ਦਾ ਰਿਕਾਰਡ ਤੋੜ ਦਿੱਤਾ ਹੈ।ਬੁਲਾਰਿਆਂ ਨੇ ਮੋਦੀ ਸਰਕਾਰ ਦੀ ਰੱਜ਼ ਕੇ ਭੰਡੀ ਕੀਤੀ ਜਿਸ ਨੇ ਆਮ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਉਨਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੋਦੀ ਨੇ ਆਪਣੀਆਂ ਕਾਰਪੋਰੇਟ ਪੱਖੀ ਨੀਤੀਆਂ ਬੰਦ ਨਾ ਕੀਤੀਆਂ ਤਾਂ ਇਹੀ ਗਲਤ ਨੀਤੀਆਂ ਕਿਸੇ ਕ੍ਰਾਂਤੀ ਨੂੰ ਜਨਮ ਦੇਣਗੀਆਂ, ਜੋ ਮਜ਼ਦੂਰ ਜਮਾਤ ਵਿੱਚੋਂ ਹੀ ਹੁੰਦੀ ਹੈ।ਇਹ ਨਾ ਹੋਵੇ ਕਿ ਸੰਸਾਰ ਅੰਦਰ ਜੇਕਰ ਹੁਣ ਕੋਈ ਕ੍ਰਾਂਤੀ ਹੋਵੇਗੀ ਤਾਂ ਉਸ ਦੀ ਸ਼ੁਰੂਆਤ ਭਾਰਤ ਤੋਂ ਹੀ ਹੋਵੇਗੀ।
ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਹਰਪਾਲ ਸਿੰਘ ਪੂਰਬਾ, ਜ਼ਿਲ੍ਹਾ ਕਮੇਟੀ ਮੈਂਬਰ ਭਜਨ ਸਿੰਘ ਸਮਰਾਲਾ, ਪ੍ਰਕਾਸ਼ ਸਿੰਘ ਉਦੋਵਾਲ, ਮਸਤਾ ਸਿੰਘ ਜੱਸੋਵਾਲ, ਨਿਰਮਲ ਸਿੰਘ ਮੁਗਲੇਵਾਲ, ਸ਼ਿਗਾਰਾ ਸਿੰਘ ਜਾਤੀਵਾਲ, ਹਰਦੇਵ ਸਿੰਘ ਬਾਗ, ਦਿਲਬਾਰਾ ਸਿੰਘ ਬੌਂਦਲੀ, ਸਤਨਾਮ ਸਿੰਘ ਟੋਡਰਪੁਰ, ਕੁਲਦੀਪ ਕੌਰ ਗਹਿਲੇਵਾਲ, ਸੁਖਦੇਵ ਸਿੰਘ ਮੁਸ਼ਕਾਬਾਦ, ਮੇਵਾ ਸਿੰਘ ਕੁੱਲੇਵਾਲ, ਬਲਜੀਤ ਸਿੰਘ ਜੁਲਫਗੜ੍ਹ, ਗੁਰਦੀਪ ਸਿੰਘ ਢੋਲਣਵਾਲ, ਨਾਯਰ ਸਿੰਘ, ਕਮਲੇਸ਼ ਕੌਰ ਬਗਲੀ, ਛਿੰਦਰਪਾਲ ਮੁਗਲੇਵਾਲ, ਗੁਰਦੀਪ ਸਿੰਘ, ਬਲਦੇਵ ਸਿੰਘ ਈਸਾਪੁਰ, ਮਨਜੀਤ ਸਿੰਘ ਬੌਂਦਲੀ ਅਤੇ ਪ੍ਰੇਮ ਖੇੜਾ ਆਦਿ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media