ਸਮਰਾਲਾ, 27 ਮਈ (ਇੰਦਰਜੀਤ ਸਿੰਘ ਕੰਗ) – ਬਾਗ਼ਬਾਨੀ ਡਾਇਰੈਕਟਰ ਪੰਜਾਬ ਸੈਲਿੰਦਰ ਕੌਰ ਆਈ.ਐਫ਼.ਐਸ ਨੇ ਸਮਰਾਲਾ ਤਹਿਸੀਲ ਦੇ ਬਾਗਬਾਨੀ ਨਾਲ਼
ਸਬੰਧਤ ਅਗਾਹਵਧੂ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਖੇਤਾਂ ਦਾ ਪੋਲੀਹਾੳੂਸ ਬਾਗਾਂ ਅਤੇ ਕੋਲਡ ਸਟੋਰਾਂ ਦਾ ਦੌਰਾ ਕੀਤਾ।ਬਾਗ਼ਵਾਨਾਂ ਦੀਆਂ ਮੁਸ਼ਕਿਲਾਂ ਸੁਣਦੇ ਸਮੇਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਜੋ ਮੁਦੇ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਹਨ ਅਤੇ ਉਹ ਉਹਨਾਂ ਨੂੰ ਹੱਲ ਕਰਨ ਲਈ ਤੁਰੰਤ ਕਦਮ ਚੁੱਕਣਗੇ।ਜੋ ਮੁੱਦੇ ਸਰਕਾਰ ਪੱਧਰ ਦੇ ਹਨ ਉਹਨਾਂ ਬਾਰੇ ਸਰਕਾਰ ਨੂੰ ਜਲਦੀ ਹੀ ਲਿਖ ਦਿੱਤਾ ਜਾਵੇਗਾ।
ਨਰਿੰਦਰਪਾਲ ਸਿੰਘ ਝਾੜ ਸਾਹਿਬ ਦੇ ਜੈਵਿਕ ਬਾਗ਼ ਤੇ ਸਬਜ਼ੀਆਂ ਦਾ ਦੌਰਾ ਕਰਦੇ ਸਮੇਂ ਕਿਸਾਨ ਦੀ ਪ੍ਰਸ਼ੰਸ਼ਾ ਕਰਦੇ ਹੋਏ ਹੋਰਨਾਂ ਕਿਸਾਨਾਂ ਨੂੰ ਵੀ ਜੈਵਿਕ ਖੇਤੀ ਕਰਨ ਲਈ ਉਤਸ਼ਾਹਿਤ ਕੀਤਾ।ਦਵਿੰਦਰ ਸਿੰਘ ਮੁਸ਼ਕਾਬਾਦ ਦੇ ਪੋਲੀਹਾੳੂਸ ਦੇ ਦੌਰੇ ਸਮੇਂ ਕਿਸਾਨਾਂ ਨੂੰ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਕਰਕੇ ਵਧੇਰੇ ਮੁਨਾਫਾ ਲੈਣ ਲਈ ਪ੍ਰੇਰਿਤ ਕੀਤਾ।ਕਿਸਾਨ ਪਰਮਿੰਦਰ ਸਿੰਘ ਗਿੱਲ ਹੋਰਾਂ ਦੇ ਗਰੁੱਪ ਵੱਲੋਂ ਡਰਿੱਪ ਸਿਸਟਮ ਤੇ ਖੇਤੀ ਨੂੰ ਦੇਖ ਕੇ ਉਹਨਾਂ ਨੇ ਕਿਹਾ ਕਿ ਪੰਜਾਬ ਵਿਚੋਂ ਧਰਤੀ ਹੇਠਲੇ ਪਾਣੀ ਦੇ ਘਟ ਰਹੇ ਪੱਧਰ ਦੇ ਸਨਮੁੱਖ ਬਾਗ਼ਬਾਨੀ ਵਿਭਾਗ ਫਸਲੀ ਵਿਭਿੰਨਤਾ ਲਈ ਵਚਨਬੱਧ ਹੈ ਅਤੇ ਕਿਸਾਨ ਵੱਧ ਤੋਂ ਵੱਧ ਡਰਿੰਪ ਸਿਸਟਮ ਰਾਹੀ ਸਬਜ਼ੀਆਂ ਅਤੇ ਬਾਗ਼ਾਂ ਦੀ ਕਾਸ਼ਤ ਕਰਨ ਤਾਂ ਜੋ ਪਾਣੀ ਦੀ ਬੱਚਤ ਹੋ ਸਕੇ। ਉਹਨਾਂ ਨੇ ਕਿਸਾਨਾਂ ਨੂੰ ਆਪਣੀ ਫਸਲ ਦੀ ਉਪਜ ਦਾ ਖੁਦ ਮੰਡੀਕਰਨ ਕਰਕੇ ਵੱਧ ਮੁਨਾਫਾ ਲੈਣ ਲਈ ਉਤਸ਼ਾਹਿਤ ਵੀ ਕੀਤਾ।
ਉਹਨਾਂ ਦੇ ਨਾਲ ਸਹਾਇਕ ਡਾਇਰੈਕਟਰ ਬਾਗ਼ਬਾਨੀ ਮੋਹਾਲੀ ਹਰਮੇਲ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ ਲੁਧਿਆਣਾ ਬਲਕਾਰ ਸਿੰਘ, ਸਹਾਇਕ ਡਾਇਰੈਕਟਰ ਬਾਗ਼ਬਾਨੀ ਲੁਧਿਆਣਾ ਨਰਿੰਦਰਪਾਲ ਕਲਸੀ, ਬਾਗ਼ਬਾਨੀ ਵਿਕਾਸ ਅਫ਼ਸਰ ਸਮਰਾਲਾ ਨਵਜੋਤ ਕੌਰ ਅਤੇ ਬਾਗ਼ਬਾਨੀ ਸਬ ਇੰਸਪੈਕਟਰ ਸਮਰਾਲਾ ਗਗਨਦੀਪ ਵੈਦ ਟੀਮ ਦੀ ਪ੍ਰਸ਼ੰਸ਼ਾ ਕਰਦਿਆਂ ਉਹਨਾਂ ਨੇ ਕਿਸਾਨਾਂ ਨਾਲ ਮੇਲਜੋਲ ਅਤੇ ਸਮੇਂ ਸਮੇਂ ਸਿਰ ਦਿੱਤੀਆਂ ਜਾਂਦੀਆਂ ਸਕੀਮਾਂ ਦਾ ਲਾਭ ਕਿਸਾਨਾਂ ਤੱਕ ਪਹੁੰਚਣ ਦੀ ਸ਼ਲਾਘਾ ਕੀਤੀ ਅਤੇ ਅਗਾਹਵਧੂ ਕਿਸਾਨਾਂ ਨੇ ਡਾਇਰੈਕਟਰ ਬਾਗ਼ਬਾਨੀ ਸ਼ੈਲਿੰਦਰ ਕੌਰ ਦਾ ਧੰਨਵਾਦ ਕੀਤਾ।
ਅਗਾਂਹਵਧੂ ਕਿਸਾਨਾਂ ਵਿੱਚ ਹੋਰਨਾਂ ਤੋਂ ਇਲਾਵਾ ਜੋਗਿੰਦਰ ਸਿੰਘ ਸੇਹ, ਰਜਿੰਦਰ ਸਿੰਘ ਰਾਣਵਾਂ, ਲਖਵਿੰਦਰ ਸਿੰਘ ਸਹਿਜੋ ਮਾਜਰਾ, ਜਤਿੰਦਰ ਸਿੰਘ ਨਾਗਰਾ, ਯੁਗਰਾਜ ਸਿੰਘ ਗਿੱਲ ਅਤੇ ਭਾਗ ਸਿੰਘ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media