ਅੰਮ੍ਰਿਤਸਰ, 27 ਮਈ (ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਵਿਦਾਇਗੀ ਸਮਾਰੋਹ ‘ਵਕਤ-ਏ-ਰੁਖ਼ਸਤ’ ਦਾ ਆਯੋਜਨ ਕੀਤਾ ਗਿਆ।ਇਸ ਸਮਾਰੋਹ ’ਚ
ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਸੰਪੂਰਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਜੂਨੀਅਰ ਵਿਦਿਆਰਥਣਾਂ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ।
ਡਾ. ਜਤਿੰਦਰ ਕੌਰ ਤੇ ਪ੍ਰੋ. ਰਵਿੰਦਰ ਕੌਰ ਨੇ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਦਾ ਹਾਰਦਿਕ ਸਵਾਗਤ ਕੀਤਾ।ਪ੍ਰੋਗਰਾਮ ਦਾ ਆਗਾਜ਼ ਡਾ. ਸੁਰਿੰਦਰ ਕੌਰ, ਵਾਈਸ ਪ੍ਰਿੰਸੀਪਲ ਡਾ. ਜਤਿੰਦਰ ਕੌਰ ਅਤੇ ਸਮੂਹ ਵਿਭਾਗਾਂ ਦੇ ਮੁਖੀਆਂ ਵੱਲੋਂ ਸ਼ਮਾਂ ਰੌਸ਼ਨ ਕਰਕੇ ਕੀਤਾ ਗਿਆ।
ਵਿਦਿਆਰਥਣਾਂ ਨੇ ਨੱਚ-ਗਾ ਕੇ ਗੇਮਾਂ ਅਤੇ ਮਾਡਲਿੰਗ ਕਰਕੇ ਖ਼ੂਬ ਮਨੋਰੰਜਨ ਕੀਤਾ।ਅਧਿਆਪਕਾਂ ਦੀਆਂ ਗੇਮਾਂ ਵੀ ਕਰਵਾਈਆਂ ਗਈਆਂ।ਮਾਡਲਿੰਗ ’ਚੋਂ 10 ਵਿਦਿਆਰਥਣਾਂ ਨੂੰ ਵੱਖ-ਵੱਖ ਖ਼ਿਤਾਬ ਦੇ ਕੇ ਨਿਵਾਜ਼ਿਆ ਗਿਆ।ਜਿਸ ਵਿਚ ਬੀ.ਕਾਮ.ਐੱਫ.ਐਸ ਸਮੈਸਟਰ ਛੇਵਾਂ ਦੀ ਵਿਦਿਆਰਥਣ ਪਾਰੁਲ ਮਿਸ ਕੇ.ਸੀ ਡਬਲਯੂ ਚੁਣੀ ਗਈ।ਫਸਟ ਰਨਰ ਅੱਪ, ਸੈਕੰਡ ਰਨਰ ਅੱਪ, ਮਿਸ ਕੈਟਵਾਕ, ਮਿਸ ਬਿਊਟੀਫੁੱਲ ਹੇਅਰ, ਮਿਸ ਕੌਨਫੀਡੈਂਟ, ਮਿਸ ਡੈਜ਼ਲਰ, ਮਿਸ ਫ਼ੈਸਨੋਵਾ, ਮਿਸ ਐਲੀਗੈਂਟ ਦੇ ਖ਼ਿਤਾਬ ਨਾਲ ਕਾਲਜ ਦੀਆਂ ਹੋਰ ਵਿਦਿਆਰਥਣਾਂ ਚੁਣੀਆਂ ਗਈਆਂ।
ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣੇ ਜੀਵਨ ਸਫ਼ਰ ’ਚ ਉੱਚੀਆਂ ਉਡਾਰੀਆਂ ਲਗਾਉਣ, ਮਾਪਿਆਂ ਦਾ ਨਾਮ ਰੌਸ਼ਨ ਕਰਨ ਦੀ ਪ੍ਰੇਰਣਾ ਦਿੱਤੀ।ਸਮਾਰੋਹ ਦੇ ਅੰਤ ’ਤੇ ਸਮੈਸਟਰ ਛੇਵਾਂ ਦੀਆਂ ਵਿਦਿਆਰਥਣਾਂ ਵਲੋਂ ਚੌਥਾ ਸਮੈਸਟਰ ਦੀਆਂ ਵਿਦਿਆਰਥਣਾਂ ਨੂੰ ਮਸ਼ਾਲ ਦੇ ਕੇ ਰੌਸ਼ਨੀ ਦੀ ਇਸ ਮਸ਼ਾਲ ਨੂੰ ਸਦਾ ਜੀਵੰਤ ਰੱਖਣ ਦਾ ਸੁਨੇਹਾ ਦਿੱਤਾ।
ਇਸ ਮੌਕੇ ਜੱਜਾਂ ਦੀ ਭੂਮਿਕਾ ਡਾ. ਪਰਦੀਪ ਕੌਰ, ਪ੍ਰੋ. ਤਨਵੀਰ ਕੌਰ ਅਤੇ ਪ੍ਰੋ. ਰਾਜਬੀਰ ਕੌਰ ਨੇ ਨਿਭਾਈ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media